Wednesday, July 1, 2026

ਅਕਾਲੀ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇੜੀ ਅਤੇ ਅਪਰਾਧੀ ਬਣਾਇਆ- ਪਲਾਸੌਰ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਜਿੱਥੇ ਪੂਰੇ ਪੰਜਾਬ ਦੀ ਬੇੜੀ ਡੋਬੀ ਉਥੇ ਹੀ ਹਲਕਾ ਦੱਖਣੀ ਦੇ ਨੌਜਵਾਨਾਂ ਨੂੰ ਨਸ਼ੇੜੀ ਅਤੇ ਅਪਰਾਧੀ ਬਣਾ ਦਿੱਤਾ ਹੈ, ਜਿਸ  ਨਾਲ ਕਈ ਘਰ ਤਬਾਹ ਹੋਏ ਹਨ ।

PPN2201201726

ਇਹ ਵਿਚਾਰ ਅੱਜ ਨਸ਼ਿਆਂ ਅਤੇ ਤਸਕਰਾਂ ਦੇ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਲਕਾ ਦੱਖਣੀ ਤੋਂ ਬਾਗੀ ਕਾਂਗਰਸੀ ਤੇ ਆਜ਼ਾਦ ਉਮੀਦਵਾਰ ਮਨਿੰਦਰ ਸਿੰਘ ਪਲਾਸੌਰ ਨੇ ਹਲਕੇ ਵਿੱਚ ਆਯੋਜਿਤ ਵੱਖ ਵੱਖ ਮੀਟਿੰਗਾਂ ਦੌਰਾਨ ਪ੍ਰਗਟ ਕੀਤੇ। ਸਥਾਨਕ ਹਲਕਾ ਦੱਖਣੀ ਦੇ ਵਾਰਡ ਨੰਬਰ 36 ਦੇ ਇਲਾਕੇ ਗੁੱਜਰਪੁਰਾ ਵਿੱਚ ਉਘੇ ਟਕਸਾਲੀ ਨੇਤਾ ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਇਕੱਤਰ ਇਲਾਕੇ ਦੇ ਲੋਕਾਂ ਨੇ ਪਲਾਸੌਰ ਵਲੋਂ ਨਸ਼ਿਆਂ  ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਆਪਣਾ ਸਮਰਥਨ ਦੇਣ ਵਾਅਦਾ ਕੀਤਾ।ਮਨਿੰਦਰ ਪਲਾਸੌਰ ਨੇ ਲੋਕਾਂ ਦੀਆਂ ਦੁਖ ਤਕਲੀਫਾਂ ਸੁਣੀਆਂ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਛੱਡਕੇ ਚੰਗੇ ਸ਼ਹਿਰੀ ਬਣਨ।ਪਲਾਸੌਰ ਸਥਾਨਕ ਕੋਟ ਮਿਤ ਸਿੰਘ ਗਏ ਜਿੱਥੇ ਉਨਾਂਨੇ ਡੋਰ ਟੂ ਡੋਰ ਪ੍ਰਚਾਰ ਕੀਤਾ।ਉਨਾਂ ਨੇ ਇਲਾਕੇ ਦੀਆਂ ਟੁੱਟੀਆਂ ਗਲੀਆਂ ਨਾਲੀਆਂ ਵੇਖ ਕੇ ਲੋਕਾਂ ਨੂੰ ਇਲਾਕੇ ਦਾ ਪਹਿਲ ਦੇ ਅਦਾਰ `ਤੇ ਵਿਕਾਸ ਕਰਵਾਉਣ ਦਾ ਭਰੋਸਾ ਦਿਤਾ। ਇਸ ਮੌਕੇ ਮਨਪ੍ਰੀਤ ਸਿੰਘ ਬੋਨੀ, ਬਲਵਿੰਦਰ ਸਿੰਘ, ਜਸਬੀਰ ਸਿੰਘ ਮਾਹਲ, ਬੱਬੂ, ੁਰਪਾਲ ਸਿੰਘ, ਲਖਬੀਰ ਕੌਰ, ਪਰਮਜੀਤ ਸਿੰਘ ਘੁੱਕਾ, ਮਨਵਿੰਦਰ ਸਿੰਘ ਸੰਧਾਵਾਲੀਆਂ, ਰਾਜਵਿੰਦਰ ਸਿੰਘ ਭਾਈ ਮੰਝ, ਵਿਕਸੀ ਚੱਕੀ ਵਾਲੇ, ਜਸਵੰਤ ਸਿੰਘ ਵਰਪਾਲ, ਦਲਜੀਤ ਸਿੰਘ  ਢਿੱਲੋਂ, ਹਰਭਜਨ ਸਿੰਘ ਕੰਬੋਜ, ਪ੍ਰੀਤਮ ਸਿੰਘ ਭੁੱਲਰ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply