Wednesday, July 1, 2026

ਜਿੱਤ ਕੇ ਅੰਮ੍ਰਿਤਸਰੀਆਂ ਦੀ ਸਾਰ ਨਾ ਲੈਣ ਵਾਲਿਆਂ ਨੂੰ ਵਾਪਸ ਪਟਿਆਲੇ ਭੇਜਣ ਦਾ ਸਮਾਂ ਆਇਆ- ਰਾਜੇਸ਼ ਹਨੀ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)  ਭਾਰਤੀ ਜਨਤਾ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਰਾਜੇਸ਼ ਹਨੀ ਨੇ ਸ਼ਿਵਾਲਾ ਕਲੋਨੀ, ਮੁਸਲਮਾਨ ਗੰਜ, ਨਿਊ ਗੋਲਡਨ ਐਵੇਨਿਊ, ਮੋਹਕਮਪੁਰਾ, ਤਹਿਸੀਲਪੁਰਾ, ਈਸਟ ਮੋਹਨ ਨਗਰ ਆਦਿ ਥਾਵਾਂ `ਤੇ ਵੱਖ ਵੱਖ ਮੀਟਿੰਗਾਂ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਅਮ੍ਰਿਤਸਰ ਦੇ ਸ਼ਰੀਫ ਪੁਰਾ ਵਿੱਚ ਰਹਿੰਦਿਆਂ ਵਾਰਡ ਨੰਬਰ 27 ਤੋਂ ਕੌਂਸਲਰ ਵਜੋਂ ਪਿਛਲੇ 15 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ।

PPN2201201730

ਇਸ ਸਮੇਂ ਦੌਰਾਨ ਉਨਾਂ ਨੇ ਵਾਰਡ ਵਿੱਚ ਹਰ ਪ੍ਰਕਾਰ ਦਾ ਵਿਕਾਸ ਕਰਵਾਇਆ ਹੈ ਅਤੇ ਅਗਰ ਉਹ ਚੋਣ ਜਿੱਤ ਕੇ ਵਿਧਾਇਕ ਹਨ ਤਾਂ ਸਮੂਹ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਗੇ।ਉਨਾਂ ਕਿਹਾ ਕਿ  ਦੂਜੇ ਪਾਸੇ ਇਹ ਮੁੰਨਾ ਤੇ ਮੁੰਨੀ ਹਨ ਜੋ ਲੋਕਾਂ ਕੋਲੋਂ ਵੋਟਾਂ ਤਾਂ ਮੰਗਣ ਆਉਂਦੇ ਹਨ, ਪਰ ਜਿੱਤ ਤੋਂ ਬਾਅਦ ਹਲਕੇ ਵੱਲ ਮੂੰਹ ਨਹੀਂ ਕਰਦੇ ।ਇਸ ਲਈ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਪਟਿਆਲਾ ਵਾਪਸ ਭੇਜ ਕੇ ਰਹਿਣਗੇ।ਰਾਜੇਸ਼ ਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਕਾਮਯਾਬ ਕਰਨ ਲਈ ਕਮਲ ਦੇ ਫੁੱਲ `ਤੇ ਮੋਹਰ ਲਗਾਉਣ।ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰੇਸ਼ ਮਹਾਜਨ, ਕੌਂਸਲਰ ਬਲਦੇਵ ਰਾਜ ਬੱਗਾ, ਅਵਿਨਾਸ਼ ਸ਼ਰਮਾ, ਸੁਰਿੰਦਰ ਦੁੱਗਲ, ਸੁਰਿੰਦਰ ਸ਼ਰਮਾ, ਰਮਾ ਮਹਾਜਨ, ਰਾਜੀਵ ਸ਼ਰਮਾ, ਸੂਰਜ ਸ਼ੂਰ, ਸੂਰਜ ਭਾਟੀਆ, ਮੋਹਿਤ ਮਹਾਜਨ, ਅਰੂਣ ਮਹਾਜਨ, ਸਲਿਲ ਕਪੂਰ, ਅਸ਼ੀਸ਼ ਮਹਾਜਨ ਤੇ ਕਰਨਬੀਰ ਸਿੰਘ ਆਦਿ ਮੌਜੂਦ ਸਨ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply