ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) ਭਾਰਤੀ ਜਨਤਾ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਰਾਜੇਸ਼ ਹਨੀ ਨੇ ਸ਼ਿਵਾਲਾ ਕਲੋਨੀ, ਮੁਸਲਮਾਨ ਗੰਜ, ਨਿਊ ਗੋਲਡਨ ਐਵੇਨਿਊ, ਮੋਹਕਮਪੁਰਾ, ਤਹਿਸੀਲਪੁਰਾ, ਈਸਟ ਮੋਹਨ ਨਗਰ ਆਦਿ ਥਾਵਾਂ `ਤੇ ਵੱਖ ਵੱਖ ਮੀਟਿੰਗਾਂ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਅਮ੍ਰਿਤਸਰ ਦੇ ਸ਼ਰੀਫ ਪੁਰਾ ਵਿੱਚ ਰਹਿੰਦਿਆਂ ਵਾਰਡ ਨੰਬਰ 27 ਤੋਂ ਕੌਂਸਲਰ ਵਜੋਂ ਪਿਛਲੇ 15 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ।

ਇਸ ਸਮੇਂ ਦੌਰਾਨ ਉਨਾਂ ਨੇ ਵਾਰਡ ਵਿੱਚ ਹਰ ਪ੍ਰਕਾਰ ਦਾ ਵਿਕਾਸ ਕਰਵਾਇਆ ਹੈ ਅਤੇ ਅਗਰ ਉਹ ਚੋਣ ਜਿੱਤ ਕੇ ਵਿਧਾਇਕ ਹਨ ਤਾਂ ਸਮੂਹ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਗੇ।ਉਨਾਂ ਕਿਹਾ ਕਿ ਦੂਜੇ ਪਾਸੇ ਇਹ ਮੁੰਨਾ ਤੇ ਮੁੰਨੀ ਹਨ ਜੋ ਲੋਕਾਂ ਕੋਲੋਂ ਵੋਟਾਂ ਤਾਂ ਮੰਗਣ ਆਉਂਦੇ ਹਨ, ਪਰ ਜਿੱਤ ਤੋਂ ਬਾਅਦ ਹਲਕੇ ਵੱਲ ਮੂੰਹ ਨਹੀਂ ਕਰਦੇ ।ਇਸ ਲਈ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਪਟਿਆਲਾ ਵਾਪਸ ਭੇਜ ਕੇ ਰਹਿਣਗੇ।ਰਾਜੇਸ਼ ਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਕਾਮਯਾਬ ਕਰਨ ਲਈ ਕਮਲ ਦੇ ਫੁੱਲ `ਤੇ ਮੋਹਰ ਲਗਾਉਣ।ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰੇਸ਼ ਮਹਾਜਨ, ਕੌਂਸਲਰ ਬਲਦੇਵ ਰਾਜ ਬੱਗਾ, ਅਵਿਨਾਸ਼ ਸ਼ਰਮਾ, ਸੁਰਿੰਦਰ ਦੁੱਗਲ, ਸੁਰਿੰਦਰ ਸ਼ਰਮਾ, ਰਮਾ ਮਹਾਜਨ, ਰਾਜੀਵ ਸ਼ਰਮਾ, ਸੂਰਜ ਸ਼ੂਰ, ਸੂਰਜ ਭਾਟੀਆ, ਮੋਹਿਤ ਮਹਾਜਨ, ਅਰੂਣ ਮਹਾਜਨ, ਸਲਿਲ ਕਪੂਰ, ਅਸ਼ੀਸ਼ ਮਹਾਜਨ ਤੇ ਕਰਨਬੀਰ ਸਿੰਘ ਆਦਿ ਮੌਜੂਦ ਸਨ ।
Punjab Post Daily Online Newspaper & Print Media