ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ) ਇੰਪਰੂਵਮੈਂਟ ਟਰੱਸਟ ਵਲੋਂ ਵਿਕਸਤ ਰਿਹਾਇਸ਼ੀ ਕਲੋਨੀ ਨਿਊ ਅੰਮ੍ਰਿਤਸਰ ਵਿਖੇ ਇਕ ਕਿਰਾਏ ਦੀ ਕੋਠੀ ਵਿੱਚ ਲੇਬਰ ਵਿਭਾਗ ਵਲੋਂ ਹਾਲ ਹੀ ਵਿੱਚ ਖੋਹਲੇ ਗਏ ਦਫਤਰ ਦੇ ਖਿਲਾਫ ਇਲਾਕਾ ਨਿਵਾਸੀਆਂ ਦੇ ਰੋਸ ਧਰਨੇ ਨਿਰੰਤਰ ਜਾਰੀ ਹਨ।ਨਿਊ ਅੰਮ੍ਰਿਤਸਰ ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨ ਦੇ ਸੱਦੇ ‘ਤੇ ਅੱਜ ਵੀ ਕਲੋਨੀ ਦੇ ਲੋਕਾਂ ਨੇ ਲੇਬਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ।ਇਸ ਰੋਸ ਪ੍ਰਦਰਸ਼ਨ ਦੌਰਾਨ ਸਮਾਜ ਸੇਵੀ ਸੁਰਜੀਤ ਸਿੰਘ ਰਾਹੀ, ਵਾਰਡ ਦੇ ਕੌਂਸਲਰ ਭੁਪਿੰਦਰ ਸਿੰਘ ਰਾਹੀ, ਨਿਊ ਅੰਮ੍ਰਿਤਸਰ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਚੌਹਾਨ, ਸੂਫ਼ੀ ਸੰਵਾਦ ਸੰਸਥਾ, ਅੰਮ੍ਰਿਤਸਰ ਦੇ ਪ੍ਰਧਾਨ ਡਾ. ਹਰਕੰਵਲ ਕੋਰਪਾਲ ਆਦਿ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰਾਹੀ ਨੇ ਕਿਹਾ ਕਿ ਉਹ ਰਿਹਾਇਸ਼ੀ ਕਲੋਨੀ ਵਿੱਚ ਲੇਬਰ ਵਿਭਾਗ ਦੇ ਦਫਤਰ ਨੂੰ ਕਿਸੇ ਵੀ ਕੀਮਤ ਤੇ ਖੁੱਲ੍ਹਣ ਨਹੀਂ ਦੇਣਗੇ। ਉਹਨਾਂ ਮੰਗ ਕੀਤੀ ਕਿ ਲੇਬਰ ਵਿਭਾਗ ਦੇ ਦਫਤਰ ਨੂੰ ਇਥੋਂ ਤੁਰੰਤ ਸ਼ਿਫਟ ਕਰ ਕੇ ਕਿਸੇ ਕਮਰਸ਼ੀਅਲ ਥਾਂ `ਤੇ ਲਿਜਾਇਆ ਜਾਵੇ। ਦੂਸਰੇ ਪਾਸੇ ਮੌਕੇ ਤੇ ਮੌਜੂਦ ਲੇਬਰ ਵਿਭਾਗ ਦੇ ਅਫਸਰਾਂ ਨੂੰ ਜਦੋਂ ਟਰੱਸਟ ਦੇ ਪੱਤਰ ਬਾਰੇ ਪੁਛਿਆ ਗਿਆ ਤਾਂ ਉਨਾਂ ਨੇ ਕੋਈ ਵੀ ਠੋਸ ਜਵਾਬ ਨਾ ਦਿਤਾ।

ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਨੇ ਭਾਵੇਂ ਉਕਤ ਕੋਠੀ ਨੰ: 321 ਦੇ ਮਾਲਕ ਨੂੰ ਭੇਜੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਕਿਰਾਏ ਤੇ ਦਿੱਤੀ ਇਸ ਕੋਠੀ ਦਾ ਪਲਾਟ ਕੇਵਲ ਰਿਹਾਇਸ਼ੀ ਵਰਤੋਂ ਲਈ ਹੀ ਖਰੀਦਦਾਰ ਨੂੰ ਵੇਚਿਆ ਗਿਆ ਸੀ ਅਤੇ ਇਸ ਦੀ ਕਮਰਸ਼ੀਅਲ ਮੰਤਵ ਲਈ ਵਰਤੋਂ ਹਰਗਿਜ਼ ਨਹੀਂ ਹੋ ਸਕਦੀ। ਟਰੱਸਟ ਨੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਗੈਰ ਕਾਨੂੰਨੀ ਤੌਰ ‘ਤੇ ਇਸ ਵਿੱਚ ਲੇਬਰ ਵਿਭਾਗ ਦਾ ਦਫਤਰ ਖੋਲਣ ਦੀ ਸੂਰਤ ਵਿੱਚ ਪਲਾਟ ਦੀ ਅਲਟਮੈਂਟ ਰੱਦ ਕੀਤੀ ਜਾਵੇਗੀ। ਟਰੱਸਟ ਨੇ ਲੇਬਰ ਵਿਭਾਗ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਵੀ ਗੈਰ ਕਨੂੰਨੀ ਤੌਰ ‘ਤੇ ਇਥੇ ਆਪਣਾ ਦਫਤਰ ਸਥਾਪਿਤ ਨਾ ਕਰਨ ਲਈ ਵੀ ਲਿਖਿਆ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਵਿੱਚੋਂ ਜਗਦੀਸ਼ ਪੰਨੂ, ਮਨਮੋਹਨ ਗੁਪਤਾ, ਸੰਜੀਵ ਸੋਢੀ, ਕੁਲਦੀਪ ਸਿੰਘ, ਕ੍ਰਿਸ਼ਨਦੇਵ ਸ਼ਰਮਾ, ਸੁਰਜੀਤ ਭਾਟੀਆ, ਰਜੀਵ ਕੁੰਦਰਾ, ਦੀਪਕ ਚਤਰੱਥ, ਅਮਰਦੀਪ ਸਿੰਘ, ਨਰਿੰਦਰ ਸਿੰਘ, ਰਮੇਸ਼ ਕੁਮਾਰ ਅਗਰਵਾਲ, ਬਲਬੀਰ ਸਿੰਘ, ਵਿਕਰਮ ਗੋਇਲ, ਜਗਰੂਪ ਸਿੰਘ, ਇੰਦਰਜੀਤ ਕੌਰ, ਰਕਸ਼ਾ ਸ਼ਰਮਾ, ਸ੍ਰੀਮਤੀ ਕੈਰੋਂ, ਮਨਮੋਹਨ ਗੁਪਤਾ, ਰਾਜੀਵ ਠੁਕਰਾਲ, ਬਖਸ਼ੀਸ਼ ਸਿੰਘ ਚਾਹਲ, ਹਰਭਜਨ ਸਿੰਘ ਪੰਨੂੰ, ਦਿਨੇਸ਼ ਗੁਪਤਾ, ਰੀਟਾ ਗੁਪਤਾ, ਸ੍ਰੀ ਜਮੁਨਾ ਦੇਵੀ, ਸ੍ਰੀਮਤੀ ਭਾਟੀਆ, ਸ੍ਰੀ ਲਕਸ਼ਮੀ ਰਾਮ, ਸਵਰਨਜੀਤ ਕੌਰ, ਸੁਨੀਲ ਚੋਪੜਾ ਆਦਿ ਨੇ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ।
Punjab Post Daily Online Newspaper & Print Media