Monday, July 8, 2024

ਪਿੰਡ ਡੱਲ ਦੇ 25 ਪੱਕੇ ਟਕਸਾਲੀ ਅਕਾਲੀ ਪ੍ਰੀਵਾਰ ਕਾਂਗਰਸ ਵਿੱਚ ਸ਼ਾਮਲ

ਭਿੱਖੀਵਿੰਡ, 28 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਸ੍ਰੋਮਣੀ ਅਕਾਲੀ ਦੱਲ ਨੂੰ ਉਸ ਵਕਤ ਭਾਰੀ ਝਟਕਾ ਲੱਗਾ ਜਦ ਪਿੰਡ ਡੱਲ ਦੇ ਪੱਕੇ ਟਕਸਾਲੀ ਸ੍ਰੋਮਣੀ ਅਕਾਲੀ ਦਲ ਦੇ 25 ਪ੍ਰੀਵਾਰਾਂ ਨੇ ਗੁਰਸਾਬ ਸਿੰਘ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਪ੍ਰਰੇਨਾ ਸਦਕਾ ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਕਾਂਗਰਸ `ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।PPN2801201705ਸ਼ਮੂਲੀਅਤ ਕਰਨ ਵਾਲੇ ਗੁਰਦੇਵ ਸਿੰਘ, ਦਰਸਨ ਸਿੰਘ, ਚਰਨ ਸਿੰਘ, ਵਿਰਸਾ ਸਿੰਘ, ਗਰਸਾਬ ਸਿੰਘ, ਰਣਜੀਤ ਸਿੰਘ, ਦਿਆਲ ਸਿੰਘ, ਅਨੋਖ ਸਿੰਘ, ਸਰਵਨ ਸਿੰਘ, ਸਮੁੰਦ ਸਿੰਘ, ਤਰਸੇਮ ਸਿੰਘ, ਪਿਆਰਾ ਸਿੰਘ, ਪ੍ਰੀਤ ਸਿੰਘ, ਬਲਕਾਰ ਸਿੰਘ, ਕਸ਼ਮੀਰ ਸਿੰਘ, ਬਗੀਚਾ ਸਿੰਘ, ਗਕਰਮੇਜ ਸਿੰਘ ਲਾਡੀ, ਜਗਤਾਰ ਸਿੰਘ, ਸੁਰਜੀਤ ਸਿੰਘ ਆਦਿ ਨੂੰ ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਜੀ ਆਇਆ ਕਿਹਾ ।ਇਸ ਸਮੇਂ ਭੱਲਰ ਨੇ ਕਿਹਾ ਕੇ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਅੱਤ ਦਾ ਨਸ਼ਾ ਲਿਆ ਕੇ ਨੋਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ ਅਤੇ ਇਨਾਂ ਦੇ ਰਾਜ ਵਿਚ ਹਰ ਵਰਗ ਅੱਤ ਦਾ ਦੁਖੀ ਨਜਰ ਆ ਰਿਹਾ ਹੈ। ਇਸ ਲਈ ਜਨਤਾ ਹੁਣ ਇਹਨਾਂ ਅਕਾਲੀ ਆਗੂਆਂ ਨੂੰ ਦੱਸ ਦੇਵਗੀ ਕੇ ਕਿਵੇ ਗੁੰਡਾ ਰਾਜ ਕਰਕੇ ਕਰੀਦਾ ਹੈ ।ਕਾਗਰਸ ਸਰਕਾਰ ਆਉਣ `ਤੇ ਸਭ ਤੋ ਪਹਿਲਾਂ ਨਸ਼ਾ ਬੰਦ ਕੀਤਾ ਜਾਵੇਗਾ ਅਤੇ ਗਰੀਬ ਜਨਤਾ ਨੂੰ ਸਹੂਲਤਾਂ ਨਾਲ ਬਾਗੋ ਬਾਗ ਕੀਤਾ ਜਾਵੇਗਾ ਅਤੇ ਬੇਰੁਜ਼ਗਾਰਾਂ ਨੂੰ ਰੁਜਗਾਰ ਅਤੇ ਸਰਕਾਰੇ ਦਰਬਾਰੇ ਗਰੀਬ ਜਨਤਾ ਦੀ ਗੱਲ ਪਹਿਲ ਦੇ ਅਧਾਰ `ਤੇ ਸੁਣੀ ਜਾਵੇਗੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply