ਅਲਗੋਕੋਠੀ, 31 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਿੰਡ ਭਗਵਾਨਪੁਰਾ ਦੇ ਮੌਜੂਦਾ ਸਰਪੰਚ ਗੁਰਮੇਜ ਸਿੰਘ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਘਰ ਵਾਪਸੀ ਕਰਦੇ ਹੋਏ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।
ਸਰਪੰਚ ਗੁਰਮੇਜ ਸਿੰਘ ਨੇ ਕਿਹਾ ਕਿ ਉਹ ਪਿੰਡ ਭਗਵਾਨਪੂਰਾ ਦੇ ਲੋਕਾਂ ਲਈ ਅਤੇ ਪਿੰਡ ਦੇ ਵਿਕਾਸ ਲਈ ਕਿਸੇ ਵੀ ਕੁਰਬਾਨੀ ਨੂੰ ਤਿਆਰ ਹਨ ਅਤੇ ਲੋਕਾਂ ਦੀ ਸੇਵਾ ਲਈ ਹੀ ਉਹ ਅਕਾਲੀ ਦਲ ਵਿਚ ਸ਼ਾਮਿਲ ਹੋਇਆ ਸੀ, ਪਰ ਅਕਾਲੀ ਵਿਧਾਇਕ ਦੀਆਂ ਵਿਤਕਰੇਬਾਜੀਆਂ ਨੇ ਉਨਾਂ ਦੇ ਪਿੰਡ ਨੂੰ ਵਿਕਾਸ ਪੱਖੋਂ ਤਾਂ ਕਿ ਗਰੀਬ ਲੋਕਾਂ ਦੀਆਂ ਸਹੂਲਤਾਂ ਨੂੰ ਵੀ ਪਿੰਡ ਭਗਵਾਨਪੁਰਾ ਵਿਚ ਨਹੀ ਆਉਣ ਦਿੱਤਾ।ਉਨਾਂ ਕਿਹਾ ਕਿ ਪਿੰਡ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਇਆ ਘਰ ਵਾਪਸੀ ਕਰਦੇ ਹੋਏ ਮੈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਸਮਰਥਨ ਦਿੰਦਾਂ ਹਾਂ।ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਸਰਪੰਚ ਗੁਰਮੇਜ ਸਿੰਘ ਨੂੰ ਪਾਰਟੀ ਵਿਚ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਪਿੰਡ ਭਗਵਾਨਪੁਰਾ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨਾਂ ਨੇ ਚੋਣ ਮੁਹਿਮ ਨੂੰ ਅਗੇ ਵਧਾਉਂਦੇ ਹੋਏ ਵੱਡੀ ਪੱਧਰ ਤੇ ਉਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।ਉਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪਿੰਡ ਭਗਵਾਨਪੁਰਾ ਨੂੰ ਹਰ ਪ੍ਰਕਾਰ ਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ 4 ਫਰਵਰੀ ਨੂੰ ਪੰਜੇ ਦੇ ਨਿਸ਼ਾਨ `ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉੇਣ ਤਾਂ ਜੋ ਵਿਕਾਸ ਅਤੇ ਸਹੂਲਤਾਂ ਤੋ ਪਛੜਿਆ ਸੂਬਾ ਫਿਰ ਤੌਂ ਸੋਨੇ ਦੀ ਚਿੜੀ ਬਣ ਸਕੇ।ਇਸ ਮੋਕੇ ਬਚਿੱਤਰ ਸਿੰਘ ਸੋਨੂੰ, ਸੁਰਿੰਦਰਪਾਲ ਸਿੰਘ, ਜਗਜੀਤ ਸਿੰਘ ਭੁਲਰ, ਵਰਿੰਦਰਬੀਰ ਸਿੰਘ ਕਾਜੀਚਕ, ਬਾਊ ਰਾਮ, ਸਰਪੰਚ ਸਾਰਜ ਸਿੰਘ ਦਾਸੂਵਾਲ, ਲਾਲੀ ਕਾਜੀਚਕ, ਜਸਵਿੰਦਰ ਸਿੰਘ, ਨਿਰਮਲ ਸਿੰਘ ਫੋਜੀ, ਪ੍ਰਦੁਮਣ ਸਿੰਘ, ਗੁਰਮਖ ਸਿੰਘ ਮਾੜੀ ਮੇਘਾ,ਆਦਿ ਹਾਜਰ ਸਨ।
Punjab Post Daily Online Newspaper & Print Media