Wednesday, February 25, 2026

ਅਕਾਲੀ ਦਲ ਨੂੰ ਝਟਕਾ- ਪਿੰਡ ਭਗਵਾਨਪੁਰਾ ਦੇ ਸਰਪੰਚ ਗੁਰਮੇਜ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ `ਚ ਕੀਤੀ ਘਰ ਵਾਪਸੀ

ਅਲਗੋਕੋਠੀ, 31 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਿੰਡ ਭਗਵਾਨਪੁਰਾ ਦੇ ਮੌਜੂਦਾ ਸਰਪੰਚ ਗੁਰਮੇਜ ਸਿੰਘ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਘਰ ਵਾਪਸੀ ਕਰਦੇ ਹੋਏ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ।PPN3101201702

ਸਰਪੰਚ ਗੁਰਮੇਜ ਸਿੰਘ ਨੇ ਕਿਹਾ ਕਿ ਉਹ ਪਿੰਡ ਭਗਵਾਨਪੂਰਾ ਦੇ ਲੋਕਾਂ ਲਈ ਅਤੇ ਪਿੰਡ ਦੇ ਵਿਕਾਸ ਲਈ ਕਿਸੇ ਵੀ ਕੁਰਬਾਨੀ ਨੂੰ ਤਿਆਰ ਹਨ ਅਤੇ ਲੋਕਾਂ ਦੀ ਸੇਵਾ ਲਈ ਹੀ ਉਹ ਅਕਾਲੀ ਦਲ ਵਿਚ ਸ਼ਾਮਿਲ ਹੋਇਆ ਸੀ, ਪਰ ਅਕਾਲੀ ਵਿਧਾਇਕ ਦੀਆਂ ਵਿਤਕਰੇਬਾਜੀਆਂ ਨੇ ਉਨਾਂ ਦੇ ਪਿੰਡ ਨੂੰ ਵਿਕਾਸ ਪੱਖੋਂ ਤਾਂ ਕਿ ਗਰੀਬ ਲੋਕਾਂ ਦੀਆਂ ਸਹੂਲਤਾਂ ਨੂੰ ਵੀ ਪਿੰਡ ਭਗਵਾਨਪੁਰਾ ਵਿਚ ਨਹੀ ਆਉਣ ਦਿੱਤਾ।ਉਨਾਂ ਕਿਹਾ ਕਿ ਪਿੰਡ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਇਆ ਘਰ ਵਾਪਸੀ ਕਰਦੇ ਹੋਏ ਮੈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਸਮਰਥਨ ਦਿੰਦਾਂ ਹਾਂ।ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਸਰਪੰਚ ਗੁਰਮੇਜ ਸਿੰਘ ਨੂੰ ਪਾਰਟੀ ਵਿਚ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਪਿੰਡ ਭਗਵਾਨਪੁਰਾ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨਾਂ ਨੇ ਚੋਣ ਮੁਹਿਮ ਨੂੰ ਅਗੇ ਵਧਾਉਂਦੇ ਹੋਏ ਵੱਡੀ ਪੱਧਰ ਤੇ ਉਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।ਉਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਪਿੰਡ ਭਗਵਾਨਪੁਰਾ ਨੂੰ ਹਰ ਪ੍ਰਕਾਰ ਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ 4 ਫਰਵਰੀ ਨੂੰ ਪੰਜੇ ਦੇ ਨਿਸ਼ਾਨ `ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉੇਣ ਤਾਂ ਜੋ ਵਿਕਾਸ ਅਤੇ ਸਹੂਲਤਾਂ ਤੋ ਪਛੜਿਆ ਸੂਬਾ ਫਿਰ ਤੌਂ ਸੋਨੇ ਦੀ ਚਿੜੀ ਬਣ ਸਕੇ।ਇਸ ਮੋਕੇ ਬਚਿੱਤਰ ਸਿੰਘ ਸੋਨੂੰ, ਸੁਰਿੰਦਰਪਾਲ ਸਿੰਘ, ਜਗਜੀਤ ਸਿੰਘ ਭੁਲਰ, ਵਰਿੰਦਰਬੀਰ ਸਿੰਘ ਕਾਜੀਚਕ, ਬਾਊ ਰਾਮ, ਸਰਪੰਚ ਸਾਰਜ ਸਿੰਘ ਦਾਸੂਵਾਲ, ਲਾਲੀ ਕਾਜੀਚਕ, ਜਸਵਿੰਦਰ ਸਿੰਘ, ਨਿਰਮਲ ਸਿੰਘ ਫੋਜੀ, ਪ੍ਰਦੁਮਣ ਸਿੰਘ, ਗੁਰਮਖ ਸਿੰਘ ਮਾੜੀ ਮੇਘਾ,ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply