ਚੌਂਕ ਮਹਿਤਾ, 31 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਜੰਡਿਆਲਾ ਤੋ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦਲੀਪ ਸਿੰਘ ਏਕਲ ਗੱਡਾ ਵੱਲੋਂ ਆਪਣੇ ਸਹਿਯੋਗੀਆ ਸਮੇਤ ਮਹਿਤਾ ਚੌਂਕ ਦੇ ਬਜਾਰਾਂ ਵਿੱਚ ਪੈਦਲ ਸ਼ੋਅ ਕਰਦਿਆ ਸਮੂਹ ਦੁਕਾਨਦਾਰਾ ਤੱਕ ਪਹੁੰਚ ਕਰਕੇ ਉਹਨਾਂ ਨੂੰ ਆਪਣਾ ਪੰਜਾਬ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਉਮੀਦਵਾਰ ਬਿਲਕੁੱਲ ਸਥਾਨਕ ਪੱਧਰ ਤੇ ਚੋਣ ਲੜ ਰਹੇ ਹਨ ਅਤੇ ਸਾਡੀ ਸਰਕਾਰ ਬਣਨ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਨੌਕਰੀਆ ਅਤੇ ਕਿਰਸਾਨੀ ਨੂੰ ਕਰਜ਼ਾ ਮੁਕਤ ਕਰਕੇ ਫਸਲਾਂ ਦੇ ਭਾਅ ਸਵਾਮੀ ਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ ਦਿਤੇ ਜਾਣਗੇ।ਇਸ ਮੌਕੇ ਉਹਨਾਂ ਦੇ ਨਾਲ ਗੁਰਦਿਆਲ ਸਿੰਘ ਬੱਲ ਸੀਨੀਅਰ ਮੀਤ ਪ੍ਰਧਾਨ, ਸੇਵਾ ਸਿੰਘ ਬਲਾਕ ਪ੍ਰਧਾਨ, ਕਰਨੈਲ ਸਿੰਘ ਮੀਤ ਪ੍ਰਧਾਨ,ਪੂਰਨ ਸਿੰਘ ਪ੍ਰਧਾਨ ਹਲਕਾ ਜੰਡਿਆਲਾ, ਮੰਗਲ ਸਿੰਘ ਗੱਗੜਭਾਣਾ, ਸਰਕਲ ਇੰਚਾਰਜ ਕਸ਼ਮੀਰ ਸਿੰਘ ਮੁੱਛਲ, ਜਰਨਲ ਸਕੱਤਰ ਜੋਗਿੰਦਰ ਸਿੰਘ ਛੱਜਲਵੱਡੀ,ਕੁਲਵਿੰਦਰ ਸਿੰਘ ਗਹਿਰੀ ਮੰਡੀ, ਬਲਵਿੰਦਰ ਸਿੰਘ ਜੋਹਲ, ਕਰਨੈਲ ਸਿੰਘ, ਮਹਿੰਦਰ ਸਿੰਘ ਮੁੱਛਲ, ਗੁਲਜਾਰ ਸਿੰਘ, ਤਾਰਾ ਸਿੰਘ, ਜੱਸਾ ਸਿੰਘ, ਬਾਬਾ ਰਾਣਾ ਧਾਰੜ, ਹਰਭਜਨ ਸਿੰਘ ਭਲਵਾਨ, ਕਸ਼ਮੀਰ ਸਿੰਘ ਨਾਗੋਕੇ, ਅਤੇ ਹੋਰ ਬਹੁਤ ਸਾਰੇ ਵਰਕਰ ਵੀ ਰੋਡ ਸ਼ੋਅ ਵਿੱਚ ਸ਼ਾਮਲ ਸਨ।
Punjab Post Daily Online Newspaper & Print Media