Friday, February 27, 2026

ਆਪਣਾ ਪੰਜਾਬ ਪਾਰਟੀ ਵੱਲੋਂ ਮਹਿਤਾ ਚੌਂਕ ਵਿਖੇ ਪੈਦਲ ਰੋਡ ਸ਼ੋਅ

ਚੌਂਕ ਮਹਿਤਾ, 31 ਜਨਵਰੀ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਜੰਡਿਆਲਾ ਤੋ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦਲੀਪ ਸਿੰਘ ਏਕਲ ਗੱਡਾ ਵੱਲੋਂ ਆਪਣੇ ਸਹਿਯੋਗੀਆ ਸਮੇਤ ਮਹਿਤਾ ਚੌਂਕ ਦੇ ਬਜਾਰਾਂ ਵਿੱਚ ਪੈਦਲ ਸ਼ੋਅ ਕਰਦਿਆ ਸਮੂਹ ਦੁਕਾਨਦਾਰਾ ਤੱਕ ਪਹੁੰਚ ਕਰਕੇ ਉਹਨਾਂ ਨੂੰ ਆਪਣਾ ਪੰਜਾਬ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।PPN3101201727

ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣਾ ਪੰਜਾਬ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਉਮੀਦਵਾਰ ਬਿਲਕੁੱਲ ਸਥਾਨਕ ਪੱਧਰ ਤੇ ਚੋਣ ਲੜ ਰਹੇ ਹਨ ਅਤੇ ਸਾਡੀ ਸਰਕਾਰ ਬਣਨ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਨੌਕਰੀਆ ਅਤੇ ਕਿਰਸਾਨੀ ਨੂੰ ਕਰਜ਼ਾ ਮੁਕਤ ਕਰਕੇ ਫਸਲਾਂ ਦੇ ਭਾਅ ਸਵਾਮੀ ਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ ਦਿਤੇ ਜਾਣਗੇ।ਇਸ ਮੌਕੇ ਉਹਨਾਂ ਦੇ ਨਾਲ ਗੁਰਦਿਆਲ ਸਿੰਘ ਬੱਲ ਸੀਨੀਅਰ ਮੀਤ ਪ੍ਰਧਾਨ, ਸੇਵਾ ਸਿੰਘ ਬਲਾਕ ਪ੍ਰਧਾਨ, ਕਰਨੈਲ ਸਿੰਘ ਮੀਤ ਪ੍ਰਧਾਨ,ਪੂਰਨ ਸਿੰਘ ਪ੍ਰਧਾਨ ਹਲਕਾ ਜੰਡਿਆਲਾ, ਮੰਗਲ ਸਿੰਘ ਗੱਗੜਭਾਣਾ, ਸਰਕਲ ਇੰਚਾਰਜ ਕਸ਼ਮੀਰ ਸਿੰਘ ਮੁੱਛਲ, ਜਰਨਲ ਸਕੱਤਰ ਜੋਗਿੰਦਰ ਸਿੰਘ ਛੱਜਲਵੱਡੀ,ਕੁਲਵਿੰਦਰ ਸਿੰਘ ਗਹਿਰੀ ਮੰਡੀ, ਬਲਵਿੰਦਰ ਸਿੰਘ ਜੋਹਲ, ਕਰਨੈਲ ਸਿੰਘ, ਮਹਿੰਦਰ ਸਿੰਘ ਮੁੱਛਲ, ਗੁਲਜਾਰ ਸਿੰਘ, ਤਾਰਾ ਸਿੰਘ, ਜੱਸਾ ਸਿੰਘ, ਬਾਬਾ ਰਾਣਾ ਧਾਰੜ, ਹਰਭਜਨ ਸਿੰਘ ਭਲਵਾਨ, ਕਸ਼ਮੀਰ ਸਿੰਘ ਨਾਗੋਕੇ, ਅਤੇ ਹੋਰ ਬਹੁਤ ਸਾਰੇ ਵਰਕਰ ਵੀ ਰੋਡ ਸ਼ੋਅ ਵਿੱਚ ਸ਼ਾਮਲ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply