ਪੱਟੀ, 31 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਇਸ ਵਾਰ ਚੋਣ ਪ੍ਰਚਾਰ ਦੌਰਾਨ ਜ਼ੋਰ ਨਾਲ ਨਸ਼ਿਆਂ ਦੇ ਖਾਤਮੇ ਵਾਲੇ ਮੁੱਦਿਆਂ ਨੂੰ ਉਬਾਲ ਰਹੇ ਹਨ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇ ਨੂੰ ਖਤਮ ਕੀਤਾ ਜਾਵੇਗਾ।
ਪਰ ਬੀਤੇ 10 ਸਾਲਾਂ ਤੋ ਅਕਾਲੀ ਭਾਜਪਾ ਸਰਕਾਰ ਦਾ ਸਤਾ ਵਿਚ ਰਹਿਣ ਤੇ ਫੈਲੇ ਨਸ਼ਿਆਂ ਦੇ ਮੁੱਦੇ ਨੂੰ ਬਾਕੀ ਪਾਰਟੀਆਂ ਹਰ ਸਟੇਜ਼ ਤੇ ਦੱਸ ਰਹੀਆਂ ਹਨ, ਪਰ ਅਕਾਲੀ ਸਰਕਾਰ ਵੱਲੋਂ ਨਸ਼ਿਆਂ ਦੇ ਫੈਲਾਏ ਮੁੱਦੇ ਦਾ ਉਸ ਵੇਲੇ ਪਰਦਾ ਫਾਸ ਹੋਇਆ, ਜਦ ਵਿਧਾਨ ਸਭਾ ਹਲਕਾ ਪੱਟੀ ਤੋ ਚੋਣ ਲੜ ਰਹੇ ਅਕਾਲੀ ਭਾਜਪਾ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਚੋਣ ਮਹਿੰਮ ਸਬੰਧੀ ਵਾਰਡ ਨੰ 2 ਪੱਟੀ ਵਿਖੇ ਚੋਣ ਰੈਲੀ ਨੂੰ ਸਬੰਧੋਨ ਕਰਦਿਆ ਮਹਿਲਾ ਕੌਸਲਰ ਬੀਬੀ ਬਚਨੀ ਵੱਲੋਂ ਸਟੇਜ਼ ਤੋ ਖੁੱਲੇਆਮ ਐਲਾਨ ਕੀਤਾ ਕਿ ਤੀਜ਼ੀ ਵਾਰ ਅਕਾਲੀ ਸਰਕਾਰ ਆਉਣ ਤੇ ਖੁੱਲ਼ ਕੇ ਸਮੈਕ ਵੇਚੀ ਜਾਵੇਗੀ ਅਤੇ ਸਾਨੂੰ ਕੋਈ ਵੀ ਨਹੀ ਰੋਕ ਸਕਦਾ ਤਾਂ ਉਸ ਵੇਲੇ ਅੱਖਾਂ ਤੇ ਪਰਦਾ ਪਾਈ ਚੋਣ ਰੈਲੀ ਵਿਚ ਬੈਠੇ ਲੋਕਾਂ ਨੇ ਬੋਲੋ ਸੋ ਨਿਹਾਲ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦੀ ਮੌਕੇ ਤੇ ਬਣੀ ਵੀਡਿਉ ਸ਼ੋਸਲ ਮੀਡੀਆ ਉੱਪਰ ਵਾਈਰਲ ਹੋ ਗਈ। ਇਸ ਸਬੰਧੀ ਕਾਂਗਰਸੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ, ਸਮਾਜ ਸੇਵਕ ਪ੍ਰਿੰਸ ਧੁੰਨਾ ਨੇ ਕਿਹਾ ਕਿ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸਿੰਥਟੈਕਿ (ਸਮੈਕ, ਹੈਰੋਇਨ) ਫੈਲਾ ਕੇ ਸਾਡੇ ਨੌਜਵਾਨਾਂ ਨੂੰ ਖੋਖਲੇ ਕਰ ਦਿੱਤਾ ਹੈ ਉਥੇ ਹੀ ਹਜ਼ਾਰਾ ਨੌਜਵਾਨ ਮੌਤ ਦੇ ਮੂੰਹ ਜਾ ਕੇ ਜਾਨਾਂ ਗਵਾ ਚੁੱਕੇ ਹਨ। ਕਿਉ ਕਿ ਸਰਕਾਰ ਨਹੀ ਚਾਹੰਦੀ ਕਿ ਇਸ ਪਛੜੇ ਇਲਾਕੇ ਦੇ ਨੌਜਵਾਨ ਪੜ ਲਿਖ ਕੇ ਜਾਗਰੂਕ ਹੋ ਸਕਣ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਰਕਾਰ ਨੂੰ ਚਲਦਾ ਕੀਤਾ ਜਾਵੇ, ਤਾਂ ਜੋ ਸਾਡੇ ਨੌਜਵਾਨ ਮੌਤ ਦੇ ਮੂੰਹ ਵਿਚ ਨਾ ਜਾ ਸਕਣ।ਉਨਾਂ ਕਿਹਾ ਕਿ ਅੱਜ ਅਕਾਲੀ ਵਰਕਰ ਸਟੇਜ਼ਾਂ ਉੱਪਰ ਸਰਕਾਰ ਵੱਲੋ ਫੈਲਾਏ ਗਏ ਨਸ਼ਿਆਂ ਨੂੰ ਮਨ ਕੇ ਫਿਰ ਤੋ ਜਹਿਰੀਲੇ ਨਸ਼ੇ ਵੇਚਣ ਦਾ ਐਲਾਨ ਕਰ ਰਹੇ ਹਨ।
ਇਸ ਸਬੰਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਈਰਲ ਹੋਈ ਵੀਡੀੳ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਣੂ ਕਰਵਾ ਦਿਤਾ ਗਿਆ ਹੈ ਅਤੇ ਉਕਤ ਕੌਸਲਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਇਸ ਸਬੰਧੀ ਜਦ ਕੌਸਲਰ ਬੀਬੀ ਬਚਣੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਕਤ ਵੀਡਿਉ ਵਿਚ ਮੇਰੀ ਅਵਾਜ਼ ਨਹੀ ਹੈ ਤੇ ਕਿਸੇ ਵਿਅਕਤੀ ਵੱਲੋਂ ਸ਼ਾਜਿਸ ਨਾਲ ਮੇਰੀ ਆਵਾਜ਼ ਰਿਕਾਉਡ ਕਰਵਾਈ ਗਈ ਹੈ।ਇਸ ਸਬੰਧੀ ਸਮਾਜ ਸੇਵਕ ਪ੍ਰਿੰਸ ਧੁੰਨਾ ਨੇ ਕਿਹਾ ਕਿ ਪੱਟੀ ਇਲਾਕਾ ਪਹਿਲਾਂ ਨਸ਼ਿਆ ਦੀ ਭੇਂਟ ਚੜ ਚੁੱਕਾ ਹੈ ਅਤੇ ਇਸ ਵਾਇਰਲ ਹੋਈ ਵੀਡਿਉ ਨਾਲ ਅਕਾਲੀ-ਭਾਜਪਾ ਸਰਕਾਰ ਦੀ ਪੋਲ ਖੁੱਲ ਗਈ ਹੈ। ਉਨਾਂ ਕਿਹਾ ਕਿ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਇਸ ਬੀਬੀ ਬਚਣੀ ਦੀ ਮੈਬਰੀ ਨੂੰ ਪਾਰਟੀ ਅਤੇ ਕੌਸਲਰ ਦੇ ਅਹੁਦੇ ਤੋ ਬਰਖਾਸਤ ਕਰ ਦਿੱਤਾ ਜਾਵੇ।
Punjab Post Daily Online Newspaper & Print Media