Friday, March 27, 2026

ਵੋਟਰਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਤੇ ਬੱਚਿਆਂ ਨੇ ਕੱਢੀ ਜਾਗੋ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- 4 ਫਰਵਰੀ ਨੂੰ ਪੈਣ ਵਾਲੀਆਂ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ ਵੋਟਰਾਂ ਨੂੰ ਵੱਧ ਤੋਂ ਵੱਧ ਮੱਤਦਾਨ ਕਰਨ ਵਾਸਤੇ ਜਿਲ੍ਹਾ ਪ੍ਰਸ਼ਾਸਨ ਲਗਾਤਾਰ ਜੋਰ ਲਗਾ ਰਿਹਾ ਹੈ, ਤਾਂ ਕਿ ਵੋਟਰ ਨੂੰ ਵੋਟ ਦੀ ਅਹਿਮੀਅਤ ਤੋਂ ਜਾਣੂੰ ਕਰਵਾ ਕੇ ਲੋਕਤੰਤਰ ਦੀ ਜੜ੍ਹਾਂ ਮਜ਼ਬੂਤ ਕੀਤੀਆਂ ਜਾ ਸਕਣ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਜਗਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਬੱਚਿਆਂ ਵੱਲੋਂ ਪੁਰਾਣੇ ਸ਼ਹਿਰ ਵਿਚ ਜਾਗੋ ਅਤੇ ਕੈਂਡਲ ਮਾਰਚ ਕੱਢਿਆ ਗਿਆ।PPN0102201712

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਮੈਡਮ ਸੋਨਾਲੀ ਗਿਰੀ ਅਤੇ ਹੋਰ ਅਧਿਕਾਰੀਆਂ ਨੇ ਵੀ ਜਾਗੋ ਅਤੇ ਕੈਂਡਲ ਮਾਰਚ ਵਿਚ ਭਾਗ ਲਿਆ।ਬੱਚਿਆਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਬਿਨਾਂ ਕਿਸੇ ਲਾਲਚ ਤੇ ਡਰ ਦੇ ਮਤਦਾਨ ਕਰਨ ਦਾ ਸੱਦਾ ਦਿੱਤਾ। ਬੱਚਿਆਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਆਪਣੇ ਵੱਲੋਂ ਤਿਆਰ ਕੀਤੇ ਹੋਏ ਬੈਨਰ ਹੱਥਾਂ ਵਿਚ ਫੜੇ ਹੋਏ ਸਨ।ਮੈਡਮ ਸੋਨਾਲੀ ਗਿਰੀ ਨੇ ਕਿਹਾ ਕਿ ਸਾਡਾ ਇਸ ਵਿਰਾਸਤੀ ਗਲੀ ਵਿਚ ਜਾਗੋ ਅਤੇ ਕੈਂਡਲ ਮਾਰਚ ਕੱਢਣ ਦਾ ਮਕਸਦ ਇਹ ਹੈ ਕਿ ਇੱਥੇ ਸ਼ਹਿਰੀ ਅਤੇ ਸ਼ਹਿਰ ਤੋਂ ਬਾਹਰ ਦੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗੁਜਰਦੇ ਹਨ ਅਤੇ ਉਹ ਵੀ ਵੋਟ ਪਾਉਣ ਦਾ ਸੱਦਾ ਲੈ ਕੇ ਜਾਣ। ਉਨਾਂ ਦੱਸਿਆ ਕਿ ਜਿਲ੍ਹੇ ਵਿਚ ਵਿਸ਼ੇਸ਼ ਲੋੜਾਂ ਵਾਲੇ 809 ਵੋਟਰਾਂ ਦੀ ਸ਼ਨਾਖਤ ਬੀ ਐਲ ਓ ਦੇ ਰਾਹੀਂ ਕੀਤੀ ਗਈ ਹੈ ਅਤੇ ਇਨਾਂ ਨੂੰ ਵੋਟ ਬੂਥ ’ਤੇੇ ਲਿਆਉਣ ਅਤੇ ਛੱਡਣ ਲਈ ਵਲੰਟੀਅਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ।
ਇਸ ਕੈਂਡਲ ਮਾਰਚ ਵਿਚ ਸ਼ਾਮਿਲ ਹੋਏ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਅੱਜ ਬੈਨਰ ਆਦਿ ਚੁੱਕ ਕੇ ਇਹੀ ਸੁਨੇਹਾ ਆਮ ਵੋਟਰ ਨੂੰ ਦਿੱਤਾ ਕਿ ਜੇਕਰ ਉਹ ਵੋਟ ਪਾਉਣ ਬੂਥ ’ਤੇ ਜਾ ਸਕਦੇ ਹਨ ਤਾਂ ਫਿਰ ਇਕ ਆਮ ਨਾਗਰਿਕ ਕਿਉਂ ਨਹੀਂ ਜਾ ਸਕਦਾ। ਇਸ ਮੌਕੇ ਜਿਲ੍ਹਾ ਬਚਤ ਅਧਿਕਾਰੀ ਗੁਲਸ਼ਨ, ਡੀ.ਈ.ਓ ਅਮਰਦੀਪ ਸਿੰਘ ਅਤੇ ਡੀ.ਈ.ਓ ਐਲੀਮੈਂਟਰੀ ਸਲਵਿੰਦਰ ਸਿੰਘ ਬੁੱਟਰ, ਤਹਿਸੀਲਾਦਾਰ ਚੋਣਾਂ ਸ੍ਰੀ ਰਾਕੇਸ਼ ਥਾਪਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply