ਪਠਾਨਕੋਟ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 002-ਭੋਆ-ਕਮ- ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਪ੍ਰਤਾਪ ਸਿੰਘ ਨਾਗਰਾ ਪਠਾਨਕੋਟ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 002-ਭੋਆ ਵਿੱਚ 206 ਪੋਲਿੰਗ ਬੂੱਥਾਂ ਤੇ ਚੋਣਾਂ ਕਰਵਾਉਣ ਲਈ 3 ਫਰਵਰੀ 2017 ਨੂੰ ਸਵੇਰੇ 9 ਵਜੇ ਪੋਲਿੰਗ ਪਾਰਟੀਆਂ ਈ.ਵੀ.ਐਮ. ਅਤੇ ਹੋਰ ਚੋਣ ਸਮੱਗਰੀ ਐਸ.ਐਮ.ਡੀ.ਆਰ.ਐਸ.ਡੀ ਕਾਲਜ ਪਠਾਨਕੋਟ ਤੋਂ ਪ੍ਰਾਪਤ ਕਰਕੇ ਅਲਾਟ ਹੋਏ ਪੋਲਿੰਗ ਸਟੇਸਨਾਂ ਤੇ ਜਾਣਗੀਆਂ।
ਵਿਧਾਨ ਸਭਾ ਹਲਕਾ 002-ਭੋਆ ਵਿੱਚ ਕੁੱਲ 170910 ਵੋਟਰ ਹਨ, ਜਿਨ੍ਹਾਂ ਵਿੱਚ 89950 ਮਰਦ ਵੋਟਰ ਅਤੇ 80960 ਮਹਿਲਾ ਵੋਟਰ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਪੰਜਾਬ ਪੁਲਿਸ ਅਤੇ ਕੇਂਦਰੀ ਪੁਲਿਸ ਬਲ ਦੀ ਭਾਰੀ ਤੈਨਾਤੀ ਕੀਤੀ ਗਈ ਹੈ।ਚੋਣਾਂ ਨੂੰ ਨੇਪਰੇ ਚੜ੍ਹਾਉਣ ਲਈ 14 ਸੈਕਟਰ ਅਫਸਰ ਜਿਨ੍ਹਾਂ ਪਾਸ ਮੈਜਿਸਟਰੇਟ ਦੀਆਂ ਪਾਵਰਾਂ ਵੀ ਹਨ ਲਗਾਏ ਗਏ ਹਨ।ਇਸ ਤੋਂ ਇਲਾਵਾ 34 ਪੋਲਿੰਗ ਬੂਥਾਂ ਤੇ ਮਾਈਕਰੋ ਆਬਜਰਵਰ ਵੀ ਨਿਯੁੱਕਤ ਕੀਤੇ ਗਏ ਹਨ।
Punjab Post Daily Online Newspaper & Print Media