ਧੂਰੀ, 2 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਵਿਸ਼ਵ ਹਿੰਦੁ ਪਰਿਸ਼ਦ ਅਤੇ ਬਜਰੰਗ ਦਲ ਦੇ ਜ਼ਿਲਾ ਪ੍ਰਧਾਨ ਬਿਮਲ ਮਿੱਤਲ ਨੇ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਲ ਆਪਣੇ ਸਾਥੀਆਂ ਸਮੇਤ ਕੀਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਰੀ ਸਿੰਘ ਦੀ ਸਾਊ, ਮਿਲਣਸਾਰ ਅਤੇ ਸਮਾਜਸੇਵੀ ਸੋਚ ਨੂੰ ਦੇਖਦਿਆਂ ਰਾਜਨੀਤੀਕ ਪੱਧਰ ਤੋਂ ਉਪਰ ਉਠ ਕੇ ਉਨਾਂ ਦੀ ਸਫਲਤਾ ਲਈ ਕੰਮ ਕਰਨਗੇ, ਕਿਉਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸਮੇਂ ਹਮੇਸ਼ਾ ਪੰਜਾਬ ਅੰਦਰ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਹਰੀ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਉਨਾਂ ਨੂੰ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਉਨਾਂ ਨੂੰ ਸਫਲ ਬਣਾਉਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਉਹ ਚੋਣ ਜਿੱਤਣ ਉਪਰੰਤ ਜਿਥੇ ਹਲਕੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਾਉਣਗੇ ਉਥੇ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਕ ਕਰਾਉਣ ਲਈ ਯਤਨਸ਼ੀਲ ਰਹਿਣਗੇ।ਉਨਾਂ ਕਿਹਾ ਕਿ ਜਿਥੇ ਪਿਛਲੇ ਸਮੇਂ ਦੌਰਾਨ ਗੱਠਜੋੜ ਸਰਕਾਰ ਵੱਲੋਂ ਲੋਕ-ਪੱਖੀ ਕੰਮ ਕਰਦਿਆਂ ਅਨੇਕਾਂ ਸਹੁਲਤਾਂ ਮੁਹੱਈਆ ਕਰਾਈਆਂ ਗਈਆਂ ਉਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਗੱਠਜੋੜ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਗਿਆ ਅਤੇ ਠੇਕੇਦਾਰੀ ਸਿਸਟਮ ਨੂੰ ਉਤਸ਼ਾਹਿਤ ਕੀਤਾ ਗਿਆ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੱਠਜੋੜ ਵੱਲੋਂ ਸ਼ੁਰੂ ਕੀਤੀ ਗਈ ਵਿਕਾਸ ਕਾਰਜਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖਣ ਲਈ ਤੀਜੀ ਬਾਰ ਸੂਬੇ ਅੰਦਰ ਗੱਠਜੋੜ ਸਰਕਾਰ ਬਣਾਉਣਾ ਸਮੇਂ ਦੀ ਲੋੜ ਹੈ।
ਇਸ ਮੌਕੇ ਵੀਰ ਅੰਗਦ, ਅਸ਼ੋਕ ਵਰਮਾ, ਸ਼ੰਜੀਵ ਸ਼ਰਮਾ ਬਜਰੰਗ ਦਲ ਪ੍ਰਧਾਨ, ਜੈ ਗੋਪਾਲ, ਸੰਜੇ ਸ਼ਰਮਾ, ਮੇਘਰਾਜ ਸ਼ਰਮਾ, ਬ੍ਰਹਮਭੁਸ਼ਣ ਸ਼ਰਮਾ, ਅਸ਼ਵਨੀ ਰਿਸ਼ੀ, ਸੰਜੀਵ ਬਾਂਸਲ, ਰਮੇਸ਼ ਥਾਪਰ, ਜਸਵੰਤ ਸਿੰਘ, ਗਗਨ ਸ਼ਰਮਾ, ਸੁਰਜੀਤ ਸਿੰਘ, ਹਰੀਸ਼ ਗੋਇਲ, ਕਮਲਜੀਤ ਗਰਗ ਭਾਜਪਾ ਮੰਡਲ ਪ੍ਰਧਾਨ,ਮਹੇਸ਼ ਜਿੰਦਲ ਸੈਕਟਰੀ ਭਾਜਪਾ ਮੰਡਲ, ਪ੍ਰਦੀਪ ਗਰਗ ਭਾਜਪਾ ਆਗੂ ਤੇ ਵਾਸੇਦਵ ਆਰੀਆ ਵੀ ਹਾਜ਼ਰ ਸਨ।
Punjab Post Daily Online Newspaper & Print Media