ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਵਿਧਾਨ ਸਭਾ ਚੌਣਾਂ 2017 ਨੂੰ ਅਮਨੋ ਅਮਾਨ ਨਾਲ ਨਿਪੜੇ ਚਾੜਨ ਲਈ ਜਿਥੇ ਜ਼ਿਲ਼੍ਹਾ ਪ੍ਰਸ਼ਾਸਨ ਵੱਲੋ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਉਥੇ ਹੀ ਲੋਕਾਂ ਨੂੰ ਵੋਟ ਪਾਉਂਣ ਲਈ ਆਕਰਸ਼ੀਤ ਕਰਨ ਲਈ ਮਾਡਲ ਬੂਥ ਵੀ ਬਣਾਏ ਗਏ ਸਨ।ਹਲਕਾ ਫਾਜ਼ਿਲਕਾ ਵਿਖੇ ਹੇਠ ਦੱਸੇ ਕੁੱਲ 10 ਮਾਡਲ ਬੂਥ ਬਣਾਏ ਗਏ ਸਨ। 
ਇਹਨਾਂ ਮਾਡਲ ਬੂਥਾਂ ਬਾਰੇ ਜਾਣਕਾਰੀ ਦਿੰਦੇ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਨੇ ਦੱਸਿਆ ਕਿ ਚੁਨਾਂਵ ਆਯੋਗ ਦੇ ਦਿਸ਼ਾ ਨਿਰਦੇਸ਼ਾ ਤੇ ਲੋਕਾਂ ਨੂੰ ਨਿਰਪੱਖ, ਨਿਡਰ ਅਤੇ ਨਿਰੋਲ ਢੰਗ ਨਾਲ ਆਪਣੇ ਸੰਵੇਧਾ੍ਯਨਿਕ ਅਧਿਕਾਰ ਦੀ ਵਰਤੋ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਇਹਨਾਂ ਮਾਡਲ ਬੂਥਾਂ ਦਾ ਨਿਰਮਾਨ ਕੀਤਾ ਗਿਆ ਹੈ।ਜਿਨਾਂ ਵਿੱਚ ਵੋਟਰਾਂ ਦਾ ਸਵਾਗਤ ਰੈਡ ਕਾਰਪੈਟ ਵਿਛਾ ਕੇ, ਰੰਗੋਲੀ ਬਣਾ ਕੇ ਅਤੇ ਗੁਬਾਰੇ ਲੱਗਾਕੇ ਕੀਤਾ ਗਿਆ।ਵਾਲੰਟੀਅਰ ਵਿਦਿਆਰਥੀਆਂ ਵੱਲੋ ਵੋਟਰਾਂ ਨੂੰ ਗੁਲਾਬ ਦੇ ਫੁੱਲ ਦੇ ਕੇ `ਜੀ ਆਇਆਂ ਨੂੰ` ਆਖਿਆ ਅਤੇ ਚਾਕਲੇਟ ਨਾਲ ਮੁਹ ਮੀਠਾ ਕਰਵਾਇਆ ਗਿਆ। ਖਾਸ਼ ਗੱਲ ਇਹ ਸੀ ਕਿ ਇਹਨਾਂ ਮਾਡਲ ਬੂਥਾਂ ਤੇ ਸਿਰਫ ਮਹਿਲਾ ਅਮਲੇ ਨੂੰ ਹੀ ਤੈਨਾਤ ਕੀਤਾ ਗਿਆ ਸੀ।
ਇਹਨਾਂ ਦਿਲ ਖਿੱਚਵੇ ਮਾਡਲ ਬੂਥਾਂ ਨੂੰ ਸਜਾਉਣ ਦੇ ਲਈ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਯੋਗਦਾਨ ਸ਼ਲਾਂਗਾਯੋਗ ਸੀ। ਜਿਸ ਦੇ ਲਈ ਮੈਡਮ ਈਸ਼ਾ ਕਾਲੀਆ ਨੇ ਜ਼ਿਲ਼੍ਹਾ ਸਿੱਖਿਆ ਅਧਿਕਾਰੀ (ਸਕੈਂਡਰੀ ਸਿੱਖਿਆ) ਪ੍ਰਗਟ ਸਿੰਘ ਬਰਾੜ ਨੂੰ ਵਧਾਈ ਦਿਤੀ। ਇਸ ਮੌਕੇ ਮੈਡਮ ਕਾਲੀਆ ਅਤੇ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਨੇ ਮਾਡਲ ਪੋਲਿੰਗ ਸਟੇਸ਼ਨਾਂ ਦੇ ਸਟਾਫ ਨੂੰ ਮੁਸਤੈਦੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਪਹਿਲੀ ਵਾਰੀ ਆਪਣੀ ਵੋਟ ਦੀ ਵਰਤੋ ਕਰਨ ਆਏ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਹੌਂਸਲਾ ਅਫਜ਼ਾਈ ਕੀਤੀ।
ਦੁਜੇ ਪਾਸੇ ਆਮ ਲੌਕਾਂ, ਖਾਸ਼ ਕਰਕੇ ਯੁਵਾਵਰਗ ਨੇ ਸਥਾਨਕ ਜ਼ਿਲਾਂ ਪ੍ਰਸਾਸ਼ਨ ਦੇ ਇਸ ਵਨੇਕਲੇ ਉਪਰਾਲੇ ਦੀ ਦਿੱਲ ਖੋਲ ਕੇ ਸ਼ਲਾਂਗਾ ਕੀਤੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media