ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਅੱਜ 4 ਫਰਵਰੀ ਨੂੰ ਸੰਪੰਨ ਹੋਇਆਂ ਪੰਜਾਬ ਵਿਧਾਨ ਸਭਾ ਦੀ ਚੌਣਾਂ ਵਿੱਚ ਪੰਜਾਬ ਵਿੱਚ ਤੀਜੀ ਵਾਰ ਫਿਰ ਤੋ ਅਕਾਲੀ ਭਾਜਪਾ ਗੱਠਬਧੰਨ ਦੀ ਸਰਕਾਰ ਬਣਨਾ ਤੈਅ ਹੈ।
ਫਾਜ਼ਿਲਕਾ ਦੇ ਵੋਟਰਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਵੀ ਫਾਜ਼ਿਲਕਾ ਵਿਖੇ ਕਮਲ ਦਾ ਫੁੱਲ ਹੀ ਖਿਲੇਗਾ ਅਤੇ ਸੁਰਜੀਤ ਜਿਆਣੀ ਦੀ ਜਿੱਤ ਸਿਰਫ਼ ਜਿੱਤ ਨਾ ਹੋ ਕੇ ਇਤਿਹਾਸਿਕ ਜਿੱਤ ਹੋਵੇਗੀ।ਇਹ ਸ਼ਬਦ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਰੀਨਾ ਖੁਰਾਣਾ ਨੇ ਕਹੇ।ਸ਼੍ਰੀਮਤੀ ਖੁਰਾਣਾ ਨੇ ਦੱਸਿਆ ਕਿ ਸ਼ਹਿਰ ਹੀ ਨਹੀ ਸਗੋਂ ਪਿੰਡਾਂ ਵਿੱਚ ਵੀ ਚੋ. ਸੁਰਜੀਤ ਕੁਮਾਰ ਜਿਆਣੀ ਨੂੰ ਲੋਕਾਂ ਨੇ ਵਿਕਾਸ ਦੇ ਨਾਮ ਤੇ ਵੋਟਾਂ ਨਾਲ ਤੋਲ ਦਿੱਤਾ ਹੈ ਬਸ 11 ਮਾਰਚ ਨੂੰ ਐਲਾਨ ਹੋਣਾ ਬਾਕੀ ਹੈ।
Punjab Post Daily Online Newspaper & Print Media