ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਦਾ 9ਵਾਂ ਸਲਾਨਾ ਉਤਸਵ ਪਰਮ ਪੂਜਨੀਕ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਨਾਲ ਮੰਦਰ ਵੇਹੜੇ ਵਿਚ ਸ਼ੁਰੂ ਹੋ ਗਿਆ ਹੈ।

ਜਾਣਕਾਰੀ ਦਿੰਦੇ ਹੌਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਲਾਨਾ ਉਤਸਵ ਦੇ ਦੌਰਾਨ ਹਰ ਰੋਜ ਦਿਵਿਆ ਸ਼੍ਰੀ ਰਾਮ ਕਥਾ ਸ਼ੁਰੂ ਹੋ ਗਈ ਹੈ, ਜਿਸ ਵਿਚ ਪਰਮ ਪੂਜਨੀਕ ਆਚਾਰੀਆ ਸੰਤ ਅਜੈ ਮਿਸ਼ਰਾ ਆਯੋਧਿਆ ਧਾਮ ਵਾਲੇ ਆਪਣੀ ਮਧੁਰ ਵਾਣੀ ਨਾਲ ਕਰ ਰਹੇ ਹਨ। ਪਹਿਲੇ ਦਿਨ ਯਜਮਾਨ ਰਮੇਸ਼ ਸੇਠੀ, ਦੀਨੇਸ਼ ਕਟਾਰੀਆ, ਦੀਨੇਸ਼ ਮੋਦੀ ਦੇ ਪਰਿਵਾਰਾਂ ਵੱਲੋਂ ਕਥਾ ਵਿਆਸ ਨੂੰ ਮਾਲਾ ਪਹਿਨਾਕੇ ਅੱਜ ਦੀ ਕਥਾ ਸ਼ੁਰੂ ਕਰਵਾਈ ਗਈ।

ਕਥਾ ਵਿਆਸ ਦੇ ਨਾਲ ਆਏ ਸੰਗੀਤ ਬੰਧੂਆਂ ਵੱਲੋਂ ਆਪਣੀ ਮਧੁਰ ਵਾਣੀ ਨਾਲ ਸ਼੍ਰੀ ਰਾਮ ਕਥਾ ਦਾ ਸੁੰਦਰ ਭਜਨ ਸੁਣਾਇਆ ਗਿਆ, ਪਹਿਲੇ ਦਿਨ ਕਥਾ ਵਿਆਸ ਜੀ ਨੇ ਰਾਮ ਰਮਾਇਣ ਮਹਿਮਾ ਸ਼ਿਵ ਵਿਵਾਦ ਤੇ ਚਰਚਾ ਸੁਣਾਈ, ਬਿਨਾਂ ਸਤਸੰਗ ਵਿਵੇਕ ਨਾ ਹੋਈ, ਰਾਮ ਕਿਰਪਾ ਬਿਨ ਸੁਲਭ ਨਾ ਸੋਈ, ਪਾਵਨ ਰਾਮ ਕਥਾ ਅਤੇ ਸ਼੍ਰੀ ਰਾਮ ਚਰਿਤਰ ਮਾਨ ਕੋਈ ਸਾਧਾਰਨ ਗ੍ਰੰਥ ਨਹੀਂ ਹੈ, ਇਹ ਤਾਂ ਭਗਵਾਨ ਦਾ ਪ੍ਰਸ਼ਾਦ ਹੈ। ਕਥਾ ਮਗਰੋਂ ਅੱਜ ਦੀ ਆਰਤੀ ਨਰਿੰਦਰ ਸਚਦੇਵਾ, ਬੱਬੂ ਕਸਰੀਜਾ, ਮਹਾਵੀਰ ਪ੍ਰਸਾਦ ਮੋਦੀ, ਨਰੇਸ਼ ਜੁਨੇਜਾ, ਵਿਜੈ ਸ਼ਰਮਾ, ਅਸ਼ਵਨੀ ਬਾਂਸਲ, ਰਾਣੀ ਧਵਨ, ਵਿਜੈ ਗਿਰਧਰ, ਕਾਮਨਾ ਭੰਡਾਰੀ ਅਤੇ ਮੈਂਬਰਾਂ ਵੱਲੋਂ ਕੀਤੀ ਗਈ ਅਤੇ ਬਾਅਦ ਵਿਚ ਪ੍ਰਸਾਦ ਵੰਡਿਆ ਗਿਆ।
Punjab Post Daily Online Newspaper & Print Media