Sunday, March 15, 2026

ਟਿੱਪਰ ਨੇ ਕਾਰ ਨੂੰ ਮਾਰੀ ਸਾਈਡ, ਕਾਰ ਚਾਲਕ ਵਾਲ ਵਾਲ ਬਚਿਆ

PPN0502201703 ਜੰਡਿਆਲਾ ਗੁਰੂ, 5 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੱਜ ਸਵੇਰੇ ਕਰੀਬ 8:30 ਵਜੇ ਜੰਡਿਆਲਾ ਤਰਨਤਾਰਨ ਬਾਈਪਾਸ ਤੇ ਇੱਕ ਰੇਤ ਨਾਲ ਲੱਦੇ ਟਿੱਪਰ ਨੰਬਰ ਪੀ ਬੀ 08 ਸੀ ਜੀ ਟੈਂਪਪਰੇਰੀ ਜੋ ਕਿ ਜੰਡਿਆਲਾ ਸਾਈਡ ਤੋਂ ਤਰਨਤਾਰਨ ਵੱਲ ਜਾ ਰਿਹਾ ਸੀ।ਜਦਕਿ ਦੂਸਰੇ ਪਾਸਿਉਂ ਫਾਕਸਵੇਗਨ ਕਾਰ ਨੰਬਰ ਸੀ ਐਚ ਡੁਬਲੀਓ 8678  ਜਿਸਨੂੰ ਨਿਖਿੱਲ ਅਗਰਵਾਲ ਚਲਾ ਰਿਹਾ ਸੀ ।ਕਾਰ ਜਿਵੇਂ ਹੀ ਬਾਈਪਾਸ ਵਾਲ ਮੋੜ ਤੋਂ ਮੁੜਨ ਲੱਗੀ ਤਾਂ ਟਿੱਪਰ ਨੇ ਗਲਤ ਸਾਈਡ ਵੱਲ ਗੱਡੀ ਲਿਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ ।PPN0502201704ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨੀਆ ਗਿਆ ਜਦਕਿ ਕਾਰ ਚਾਲਕ ਵਾਲ ਵਾਲ ਬਚ ਗਿਆ।ਮੌਕੇ ਤੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਪੁਲਿਸ ਪਾਰਟੀ ਨੇ ਸਤਿਥੀ ਦਾ ਜਾਇਜ਼ਾ ਲਿਆ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply