ਸੰਦੌੜ੍ਹ, 7 ਫਰਵਰੀ (ਹਰਮਿੰਦਰ ਸਿੰਘ ਭੱਟ) – ਪਿੰਡ ਬਿਸ਼ਨਗੜ੍ਹ (ਬਈਏਵਾਲ) ਵਿਖੇ ਨਗਰ ਨਿਵਾਸੀਆਂ ਵੱਲੋਂ ਸ੍ਰੌਮਣੀ ਭਗਤ ਰਵਿਦਾਸ ਜੀ ਦੇ 640 ਵੇਂ ਅਵਤਾਰ ਦਿਹਾੜ੍ਹੇ ਨੂੰ ਸਮਰਪਿਤ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਮਹਾਨ ਨਗਰ ਕੀਰਤਨ ਸਜਾਇਆ ਗਿਆ।ਇਸ ਸਮੇਂ ਫੁੱਲਾਂ ਨਾਲ ਲੱਦੀ ਸੁੰਦਰ ਪਾਲਕੀ ਵਿੱਚ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਸੁਸ਼ੌਭਿਤ ਸਨ।
ਨਗਰ ਕੀਰਤਨ ਦੌਰਾਨ ਹਜੂਰੀ ਕੀਰਤਨੀ ਜਥਾ, ਰਾਗੀ ਢਾਡੀਆਂ ਨੇ ਸ੍ਰੋਮਣੀ ਭਗਤ ਰਵਿਦਾਸ ਜੀ ਦੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਬੈਂਡ ਪਾਰਟੀਆਂ ਨੇ ਆਪਣੀ ਧੁੰਨਾਂ ਰਾਹੀਂ ਸੰਗਤਾਂ ਨੁੰ ਮੁਗਧ ਮੰਤਰ ਕੀਤਾ।ਪਿੰਡ ਦੇ ਚਾਰ-ਚੁਫੇਰੇ ਸੁੰਦਰ ਪਾਲਕੀ ਵਿੱਚ ਨਗਰ ਕੀਰਤਨ ਨੇ ਪ੍ਰਕਰਮਾ ਕੀਤੀਆਂ ਅਤੇ ਸੰਗਤਾਂ ਨੇ ਸੁਸ਼ੋਭਿਤ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਾਂ ਵਿਛਾ ਕੇ ਦਰਸਸ਼ਨ ਦੀਦਾਰ ਕੀਤੇ।ਇਸ ਮੌਕੇ ਸੰਗਤਾਂ ਨੇ ਉੱਚੀ ਅਵਾਜ ਵਿੱਚ ਵਾਹਿਗੁਰੂ-ਵਾਹਿਗੁਰੂ-ਵਹਿਗੁਰੂ ਜੀ ਦਾ ਜਾਪ ਕੀਤਾ।ਇਸ ਸਮੇਂ ਬਾਬਾ ਬਲਿਹਾਰ ਸਿੰਘ ਨੇ ਕਥਾ ਕੀਰਤਨ ਦੁਆਰਾ ਤੇ ਕਵੀਸ਼ਰੀ ਚਰਨਜੀਤ ਸਿੰਘ ਧਲੇਰ ਕਲਾਂ ਵਾਲੇ ਅਤੇ ਪੰਥ ਦਾ ਪ੍ਰਸ਼ਿੱਧ ਗੋਲਡ ਮੈਡਲਿਸਟ ਢਾਡੀ ਜੱਥਾ ਭਾਈ ਬਰਖ਼ੁਰਦਾਰ ਸਿੰਘ ਗੋਸਲਾਂ ਵਾਲੇ ਨੇ ਸਤਿਗੁਰ ਰਵਿਦਾਸ ਭਗਤ ਦਾ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਹਰ ਰੂਟ ਦੌਰਾਨ ਚਾਹ ਪਕੌੜੇ, ਬਰਿੱਡ, ਸਮੋਸੇ ਅਤੇ ਫ਼ਲਾਂ ਦੇ ਲੰਗਰਾਂ ਦੀ ਸੇਵਾ ਕੀਤੀ।
ਇਸ ਸਮੇਂ ਭਾਈ ਗੁਰਦੇਵ ਸਿੰਘ ਪ੍ਰਧਾਨ ਰਵਿਦਾਸ ਭਗਤ ਗੁਰਦੁਆਰਾ, ਬਾਬਾ ਚਮਕੌਰ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ, ਭਾਈ ਅਵਤਾਰ ਸਿੰਘ ਰੋਡਾ, ਭਾਈ ਹਰਪ੍ਰੀਤ ਸਿੰਘ ਹੈਪੀ , ਭਾਈ ਬਿੱਕਰ ਸਿੰਘ, ਮਾ. ਗੁਰਦੇਬ ਸਿੰਘ, ਮਾ. ਅਮ੍ਰਿੰਤਪਾਲ ਸਿੰਘ, ਭਾਈ ਤਾਰਾ ਸਿੰਘ, ਸਰਪੰਚ ਕਰਨੈਲ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ ਤੇ ਨਾਗਰ ਸਿੰਘ, ਸੂਬੇਦਾਰ ਦਰਸਨ ਸਿੰਘ, ਭਾਈ ਨਿਰਮਲ ਸਿੰਘ ਸੂਬੇਦਾਰ, ਗੁਰਪ੍ਰੀਤ ਸਿੰਘ ਉੱਪਲ, ਭਾਈ ਕੁਲਵੰਤ ਸਿੰਘ ਆਦਿ ਤੋਂ ਇਲਾਵਾ ਕਮੇਟੀ ਮੈਂਬਰ ਅਤੇ ਨਗਰ ਨਿਵਾਸੀ ਸੰਗਤਾਂ ਨੇ ਬਾਖੂਬੀ ਸੇਵਾ ਨਿਭਾਈ ਅਤੇ ਸੇਵਾਦਾਰਾਂ ਨੂੰ ਸਿਰਪੋ ਪਾਕੇ ਸ਼ਨਮਾਨ ਕੀਤਾ ਗਿਆ।
Punjab Post Daily Online Newspaper & Print Media