Monday, July 20, 2026

ਪੱਟੀ ਵਿਖੇ 10 ਏਕੜ 1 ਕਨਾਲ ਵਿਚ ਬਣੇਗਾ ਯੋਗਾ ਕੇਂਦਰ ਅਤੇ ਪਾਰਕ

ਬੱਚਿਆਂ ਲਈ ਝੁਲੇ, ਪਾਰਕਾਂ ਵਿਚ ਸੁੰਦਰ ਫੁੱਲ ਤੇ ਦਰਖੱਤ ਲੱਗਣਗੇ – ਜੌਲੀ

ਪੱਟੀ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੰਜਾਬ ਦੇ ਪਹਿਲੇ ਯੋਗਾ ਕੇਂਦਰ ਅਤੇ ਬੇਹਤਰੀਨ ਪਾਰਕਾਂ ਦੇ ਨਿਰਮਾਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉਦਮ ਸਦਕਾ ਅਤੇ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਰੇਲਵੇ ਫਾਟਕ ਕਚਹਰੀ ਰੋਡ ਦੇ ਦੋਵੇ ਪਾਸੇ ਕਰੀਬ 10 ਏਕੜ 1 ਕਨਾਲ ਜ਼ਮੀਨ ਨੂੰ ਪੱਧਰਾ ਕਰਨ ਦੇ ਕੰਮ ਦੀ ਸ਼ੁਰੂਆਤ ਪਰਵਿੰਦਰ ਸਿੰਘ ਜੌਲੀ ਦੀ ਦੇਖ ਰੇਖ ਸ਼ੁਰੂ ਹੋਈ।PPN0702201720

ਜੌਲੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਿਹਤ ਦੇ ਮੱਦੇਨਜ਼ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਜੋ ਸੁਪਨਾ ਸੀ ਕਿ ਇਥੇ ਸੁੰਦਰ ਪਾਰਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ, ਉਸ ਨੂੰ ਪੂਰਾ ਕਰਦਿਆਂ ਇਸ ਕੰਮ ਦੀ ਅੱਜ ਤਂੋ ਠੇਕੇਦਾਰ ਨੌਨਿਹਾਲ ਸਿੰਘ ਵੱਲੋਂ ਸ਼ੁਰੂਆਤ ਕੀਤੀ ਗਈ। ਇਸ ਪਾਰਕ ਵਿਚ ਜਿਥੇ ਸੁੰਦਰ ਫੁੱਲਾਂ ਦੇ ਪੌਦੇ ਲਗਾਏ ਜਾ ਰਹੇ ਹਨ, ਉਥੇ ਬਹੁਤ ਹੀ ਨਵੀਆਂ ਨਵੀਆਂ ਕਿਸਮਾਂ ਦੇ ਦਰਖੱਤ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਬੱਚਿਆਂ ਲਈ ਝੁਲੇ ਤੇ ਖੇਡਾਂ ਦਾ ਸਮਾਨ ਤੋ ਇਲਾਵਾ ਰੋਜ਼ਾਨਾ ਯੋਗਾ ਕਰਨ ਅਤੇ ਸਿਹਤ ਨਾਲ ਸਬੰਧਤ ਹਰ ਪ੍ਰਕਾਰ ਦੀ ਸਹੂਲਤ ਨਾਲ ਲੈਸ ਇਹ ਪਾਰਕ ਹੋਵੇਗਾ। ਉਨਾਂ ਦੱਸਿਆ ਕਿ ਉਕਤ ਪਾਰਕਾਂ ਦੇ ਨਿਰਮਾਣ ਲਈ ਅਗਲੇ ਹਫਤੇ ਆਰਕਿਟੈਕਟ ਦੇ ਮਾਹਿਰਾਂ ਦੀ ਟੀਮ ਪੱਟੀ ਆ ਰਹੀ ਹੈ, ਜੋ ਇਸ ਜ਼ਮੀਨ ਦਾ ਨਿਰੀਖਣ ਕਰੇਗੀ। ਇਸ ਮੌਕੇ ਰਣਜੀਤ ਸਿੰਘ ਯੋਗਾ ਗੁਰੁ, ਬਲਦੇਵ ਮਹਿਤਾ, ਹਰੀ ਚੰਦ, ਲਖਬੀਰ ਸਿੰਘ ਸ਼ਹੀਦ, ਤਰੁਣ ਕੁਮਾਰ, ਸੌਰਭ ਕੁਮਾਰ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਸਤਨਾਮ ਸਿੰਘ ਚੀਮਾ, ਅਵਤਾਰ ਸਿੰਘ, ਬਿੱਟੂ ਠੇਕੇਦਾਰ, ਬੱਬੂ ਸਿੰਘ ਆਦਿ ਹੋਰ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply