ਪੱਟੀ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪਿੰਡ ਬਾਹਮਣੀਵਾਲਾ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਭੂਪ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ 10 ਫਰਵਰੀ ਦਿਨ ਸੁੱਕਰਵਾਰ ਨੂੰ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ-ਧਾਮ ਮਨਾਇਆ ਜਾਵੇਗਾ।ਜਾਣਕਾਰੀ ਦਿੰਦਿਆ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਨੂੰ ਤੇ ਪੰਜਾਬ ਦੀ ਸ਼ਾਨ ਨੂੰ ਕਾਇਮ ਰੱਖ ਦੇ ਹੋਏ ਸਰਦਾਰ ਸਾਮ ਸਿੰਘ ਅਟਾਰੀ ਵਾਲਿਆ ਦੀ ਫੌਜ ਦੇ ਯੋਧੇ ਸੰਤ ਸਪਾਹੀ ਬਾਬਾ ਭੂਪ ਸਿੰਘ ਜੀ ਸਭਰਾਵਾਂ ਦੇ ਜੰਗ ਦੇ ਮੈਦਾਨ ਵਿੱਚ ਅੰਗਰੇਜ ਫੌਜੀਆਂ ਨਾਲ 10 ਫਰਵਰੀ 1846 ਨੂੰ ਧਿਆਨ ਸਿੰਘ ਡੋਗਰੇ ਵੱਲੋਂ ਗਦਾਰੀ ਕਰਨ ਤੇ ਮੁੱਠ ਭੇੜ ਦੀ ਲੜਾਈ ਵਿੱਚ ਗੋਲੀਆਂ ਦੀ ਬੁਛਾੜ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਸਹੀਦੀ ਨੂੰ ਤਾਜਾ ਕਰਦੇ ਹੋਏ ਇਹ ਸਾਲਾਨਾ ਜੋੜ ਮੇਲਾ ਇਲਾਕੇ ਦੀਆ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ 4 ਫਰਵਰੀ ਤੋਂ 28 ਸ੍ਰੀ ਅਖੰਡ ਪਾਠ ਸਹਿਬ ਦੀ ਲੜੀਆਂ ਅਰੰਭ ਕੀਤੀਆਂ ਗਈਆ ਹਨ ਜਿੰਨ੍ਹਾ ਦੇ ਭੋਗ 10 ਫਰਵਰੀ ਵਾਲੇ ਦਿਨ ਪਾਏ ਜਾਣਗੇ ।ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਵੱਖ-ਵੱਖ ਰਾਗੀ ਢਾਡੀ ਜਥਿਆਂ ਵੱਲੋਂ ਕਥਾ ਕੀਰਤਨ ਰਾਹੀਂ ਆਈਆ ਸੰਗਤਾਂ ਨੂੰ ਨਿਹਾਲ ਕਰਨਗੇ।ਮੇਲੇ ਦੌਰਾਨ ਸੰਤ ਬਾਬਾ ਗਿਆਨ ਸਿੰਘ ਜੀ ਮਨਿਹਾਲੇ ਵਾਲੇ, ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਅਤੇ ਬਾਬਾ ਸੁਰਜੀਤ ਸਿੰਘ ਗੁਰਦੁਆਰਾ ਝਾੜ ਸਾਹਿਬ ਕੈਰੋਂ ਵਾਲੇ ਵਿਸ਼ੇਸ ਤੌਰ ਤੇ ਸਿਰਕਤ ਕਰਨਗੇ।ਇਸ ਤੋਂ ਪਹਿਲਾਂ 9 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਪਿੰਡ ਉਬੋਕੇ ਤੋਂ ਹੁੰਦਾ ਹੋਇਆ ਵਾਪਿਸ ਗੁਰੂਦੁਆਰਾ ਸਾਹਿਬ ਵਿਖੇ ਸਮਾਪਿਤ ਹੋਵੇਗਾ।10 ਫਰਵਰੀ ਸ਼ਾਮ ਨੂੰ ਬਾਬਾ ਬਸਤਾ ਸਿੰਘ ਕਬੱਡੀ ਕਲੱਬ ਕੈਰੋਂ ਅਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਬੰਡਾਲਾ ਦੀਆਂ ਟੀਮਾਂ ਵਿਚਕਾਰ ਕਬੱਡੀ ਮੈਚ ਹੋਣਗੇ।ਮੇਲੇ ਦੇ ਸਬੰਧ ਵਿੱਚ ਹੀ 1 ਫਰਵਰੀ ਤੋਂ ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗੀਆਂ ਲਾਈਟਾਂ ਨਾਲ ਸਜਾ ਦਿੱਤਾ ਗਿਆ ਜੋ ਕਿ ਕਾਫੀ ਖਿੱਚ ਦਾ ਕੇਂਦਰ ਬਣਿਆ ਹੈ।ਜਿਕਰਯੋਗ ਹੈ ਕਿ ਬਾਬਾ ਭੂਪ ਸਿੰਘ ਜੀ ਦੇ ਇਸ ਸਲਾਨਾ ਜੋੜ ਮੇਲੇ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਚ ਭਾਰੀ ਉਤਸਾਹ ਭਰਿਆ ਹੁੰਦਾ ਹੈ ਤੇ ੇਹ ਬੇਸਬਰੀ ਨਾਲ ਮੇਲੇ ਦੀ ਡੀਕ ਵਿੱਚ ਹੁੰਦੇ ਹਨ ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media