ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਓਡਾਂ ਵਾਲੀ ਬਸਤੀ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਵਿਚ ਦਿਵਿਆਂਗ ਬੱਚਿਆਂ ਨੂੰ ਸਵ. ਰਾਜ ਰਾਣੀ ਗੁੰਬਰ ਦੀ ਯਾਦ ਵਿਚ ਸੁਸਾਇਟੀ ਦੇ ਸਲਾਹਕਾਰ ਸ਼ਾਮ ਸੁੰਦਰ ਦੇ ਸਹਿਯੋਗ ਨਾਲ ਸਟੇਸ਼ਨਰੀ, ਫੱਲ ਅਤੇ ਹੋਰ ਸਮਾਨ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਸਕੂਲ ਪ੍ਰਿੰਸੀਪਲ ਪਰਮਿੰਦਰਜ ਕਟਾਰੀਆ ਅਤੇ ਇੰਚਾਰਜ਼ ਸੁਮਨ ਬਾਲਾ ਦੀ ਪ੍ਰਧਾਨਗੀ ਵਿਚ ਵੰਡਿਆ ਗਿਆ। 
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਅਰੁਣ ਵਧਵਾ, ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਜੈਕਟ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ।ਜਿਸ ਦੇ ਤਹਿਤ ਅੱਜ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ, ਫੱਲ ਅਤੇ ਹੋਰ ਸਮਾਨ ਵੰਡਿਆ ਗਿਆ ਹੈ। ਦਿਵਿਆਂਗ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਆਈ.ਈ.ਡੀ ਕੰਪੋਨੈਟ ਦੇ ਨਿਸ਼ਾਂਤ ਅਗਰਵਾਲ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੁਸਾਇਟੀ ਦੇ ਸਲਾਹਕਾਰ ਅਸ਼ੋਕ ਸ਼ਰਮਾ ਨੇ ਸੰਸਥਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਸਾਇਟੀ ਦੇ ਸਲਾਹਕਾਰ ਡਾ. ਜੱਗਾ ਰਾਮ ਕੰਬੋਜ, ਬਿੱਟੂ ਸੇਤੀਆ, ਨਰੇਸ਼ ਮਿੱਤਲ, ਹਰੀਸ਼ ਛਾਬੜਾ, ਸੰਜੈ ਅਨੇਜਾ, ਰੁਬੀਨਾ ਅਨੇਜਾ, ਮੋਹਿਤ ਗੁੰਬਰ, ਅਜੈ ਮਿਗਲਾਨੀ, ਸੰਦੀਪ ਅਬਰੋਲ, ਅਮ੍ਰਤ ਸਚਦੇਵਾ, ਮੋਹਿਤ ਗਿਲਹੋਤਰਾ, ਸੰਜੀਵ ਝਾਂਬ, ਕ੍ਰਾਂਤੀ ਝਾਂਬ, ਮਨੋਜ਼ ਨਾਗਪਾਲ, ਦੀਪਕ ਨਾਗਪਾਲ, ਸੁਰਿੰਦਰ ਤਿੰਨਾ, ਗੁਰਮੀਤ ਸਿੰਘ, ਰਾਜ ਕੁਮਾਰ, ਮਿਨਾਕਸ਼ੀ, ਮੀਨੂ, ਸ਼ਵੇਤਾ, ਰਜਨੀ, ਰਿੰਪਲ, ਜਸਪ੍ਰੀਤ ਅਤੇ ਹੋਰਨਾਂ ਨੇ ਸਹਿਯੋਗ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਦੇ ਨਾਲ ਕੀਤੀ ਗਈ।
Punjab Post Daily Online Newspaper & Print Media