Thursday, February 26, 2026

ਦੇਸ ਰਾਜ ਕਾਠਪਾਲ ਬਣੇ ਸੁਸਾਇਟੀ ਦੇ 318ਵੇਂ ਅੱਖਾਂਦਾਨੀ

ਫਾਜ਼ਿਲਕਾ, 9 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਦੇ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।ਕਿਉਂਕਿ ਅੱਖਾਂ ਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।ਇਸ ਦੇ ਨਤੀਜੇ ਵਜੋਂ ਅੱਖਾਂਦਾਨੀਆਂ ਦੀ ਗਿਣਤੀ ਵਿਚ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਦੇ ਦੇਸ ਰਾਜ ਕਾਠਪਾਲ ਦਾ ਨਾਂ 318ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ।PPN0902201709
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰੋਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਦੇਸ ਰਾਜ ਕਾਠਪਾਲ (74) ਪੁੱਤਰ ਮੁੰਸ਼ੀ ਰਾਮ ਕਾਠਪਾਲ ਵਾਸੀ ਬਾਲਾ ਜੀ ਕਲੋਨੀ ਨੇੜੇ ਗ੍ਰੇਨ ਮਾਰਕੀਟ ਫਾਜ਼ਿਲਕਾ ਦਾ ਦੇਰ ਸ਼ਾਮ ਦੇਹਾਂਤ ਹੋ ਗਿਆ।ਡਾ. ਹਰੀ ਓਮ ਦੀ ਪ੍ਰੇਰਣਾ ਨਾਲ ਮ੍ਰਿਤਕ ਦੇ ਪੁੱਤਰ ਅਜੈ ਕੁਮਾਰ ਕਾਠਪਾਲ ਨੇ ਸਵ. ਸ਼੍ਰੀ ਕਾਠਪਾਲ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਰਵੀ ਜੁਨੇਜਾ, ਅਜੈ ਠਕਰਾਲ, ਰਾਜੀਵ ਜਸੂਜਾ, ਰਕੇਸ਼ ਗਿਲਹੋਤਰਾ, ਸੰਦੀਪ ਅਨੇਜਾ ਅਤੇ ਅਮ੍ਰਤ ਲਾਲ ਕਰੀਰ ਨਾਲ ਸੰਪਰਕ ਕਰੇਕ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ।ਸੁਸਾਇਟੀ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਦੀ ਟੀਮ ਨੇ ਅਜੈ ਸ਼ਰਮਾ ਮੋਨੂੰ ਦੀ ਅਗਵਾਈ ਵਿਚ ਉਨ੍ਹਾਂ ਦੀਆਂ ਅੱਖਾਂ ਦਾਨ ਲਈ ਲੈ ਲੲਂੀਆਂ।ਬਾਅਦ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਮ੍ਰਿਤਕ ਦੀ ਦੇਹਤ ਤੇ ਚਾਂਦਰ ਪਾਕੇ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਸ਼ਸ਼ੀ ਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 318 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾ ਕੇ 636 ਵਿਅਕਤੀਆਂ ਦੇ ਜੀਵਨ ਵਿਚ ਚਾਨਣ ਕੀਤਾ ਹੈ।ਸੁਸਾਇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਖਾਂ ਦਾਨ ਨੂੰ ਆਪਣੇ ਪਰਿਵਾਰ ਦੀ ਪਰੰਪਰਾ ਬਣਾਉਣ ਤਾਕਿ ਕਿਸੇ ਦੀ ਅੰਤਿਮ ਦ੍ਰਿਸ਼ਟੀ ਬਣ ਸਕੇ ਕਿਸੇ ਹੋਰ ਦੀ ਪ੍ਰਥਮ ਦ੍ਰਿਸ਼ਟੀ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply