ਹਰਚੋਵਾਲ (ਗੁਰਦਾਸਪੁਰ), 9 ਫਰਵਰੀ (ਗਗਨਦੀਪ ਸਿੰਘ ਰਿਆੜ)- ਹਰਚੋਵਾਲ ਚੋਕ ਅੰਦਰ ਰੋਜ਼ਾਨਾ ਟਰੈਫਿਕ ਲੱਗਣ ਨਾਲ ਆਉਣ ਜਾਣ ਵਾਲੇ ਲੋਕਾਂ ਵੱਡੀ ਮੁਸੀਬਤ ਦਾ ਸਹਮਣਾ ਕਰਨਾਂ ਪੈ ਰਿਹਾਂ ਹੈ ਥੌੜੇ ਅਜਿਹੇ ਸਮੇ ਅੰਦਰ ਬੱਸਾਂ /ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਦੀਆਂ ਹਨ ਜੋ ਵੱਡੇ ਜਾਮ ਦਾ ਰੂਪ ਬਣ ਜਾਦੀਆਂ ਜੋ ਜਾਮ ਚੋ ਫਸਣ ਨਾਲ ਲੋਕਾਂ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ। 
ਜਾਮ ਲੱਗਣ ਦਾ ਇੱਕ ਮੁੱਖ ਕਾਰਣ ਲੋਕਾਂ ਵੱਲੋ ਸੜਕ ਦੇ ਕਿਨਾਰੇ ਵਾਲੀ ਜਗਾ `ਤੇ ਨਜ਼ਾਇਜ਼ ਤਰੀਕੇ ਨਾਲ ਕਬਜੇ ਕਰ ਕਿ ਸੜਕ `ਤੇ ਲਗਾਈਆਂ ਦੁਕਾਨਾਂ ਹਨ।ਜਿਸ ਨਾਲ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ।ਰੋਜ਼ਾਨਾਂ ਜਾਮ ਲੱਗਣ ਨਾਲ ਚੋਕ ਬਹੁਤ ਲੰਮੀਆਂ ਲੰਮੀਆਂ ਕਤਾਰਾਂ ਗੱਡੀਆਂ/ ਬੱਸਾਂ ਆਦਿ ਦੀਆਂ ਲੱਗ ਜਾਦੀਆਂ ਹਨ।ਕੁੱਝ ਦੁਕਾਨਦਾਰਾਂ ਵੱਲੋ ਚੋਕ ਵਾਲ਼ੀ ਜਗਾ ਦੇ ਨੇੜੇ ਨਜ਼ਾਇਜ਼ ਕਬਜ਼ਿਆਂ ਕਾਰਣ ਚੋਕ ਵਾਲੀ ਜਗ੍ਹਾ ਸੜਕ ਦੀ ਚੋੜਾਈ ਬਹੁਤ ਘੱਟ ਬਚਣ ਨਾਲ ਸੜਕ ਤੰਗ ਗਈ ਹੈ, ਜਦ ਕੋਈ ਇਸ ਜਗਾ ਤੋ ਬੱਸ, ਟਰੱਕ, ਟਰਾਲੀ ਜਾਂ ਕੋਈ ਵੱਡਾਂ ਦਸ ਟਾਇਰੀ ਟਰਾਲਾਂ ਆਦਿ ਵੀਹਕਲ ਚੋਕ ਅੰਦਰ ਮੋੜ ਕੱਟਣ ਲਗਦਾ ਹੈ ਤਾਂ ਸੜਕ ਦੀ ਘੱਟ ਜਗਾ ਬਚਣ ਨਾਲ ਕੋਈ ਗੱਡੀ ਮੋੜ ਨਹੀ ਕੱਟ ਸਕਦੀ।ਇਸ ਤਰਾਂ ਚੋਕ ਵਿਚ ਜਿਆਦਾ ਸਮਾਂ ਲੱਗਣ ਕਾਰਨ ਨਾਲ ਪਿਛੇ ਆ ਰਹੀਆਂ ਗੱਡੀਆਂ ਦੀਆਂ ਕਤਾਰਾਂ ਲੱਗ ਜਾਦੀਆਂ ਜੋ ਵੱਡਾ ਜਾਮ ਦਾ ਰੂਪ ਧਾਰਨ ਕਰ ਲੈਦੀਆਂ ਹਨ।ਕਈ ਵਾਰ ਸਰਕਾਰੀ ਹਸਪਤਾਲ ਨੇੜੇ ਹੋਣ ਨਾਲ ਇਹਨਾਂ ਦੀਆਂ ਅਮਰਜੈਸੀ ਐਬੂਲਸਾਂ ਵੀ ਜਾਮ ਵਿੱਚ ਫਸਣ ਨਾਲ ਵੱਡੀ ਮੁਸੀਬਤ ਵੀ ਹੋ ਜਾਦੀ ਹੈ।ਦੂਸਰੇ ਪਾਸੇ ਜਦ 3 ਵਜੇ ਤੋ ਬਾਅਦ ਵੱਖ ਵੱਖ ਸਕੂਲਾਂ ਨੂੰ ਛੁੱਟੀ ਹੋ ਜਾਦੀ ਤਾਂ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਇਸ ਜਾਮ ਫਸਣ ਨਾਲ ਬੱਚਿਆਂ ਦੀ ਪ੍ਰੇਸ਼ਾਨੀ ਵਧ ਜਾਦੀ ਹੈ।ਅਜਿਹੇ ਹਾਲਾਤਾਂ ਵਿੱਚ ਦੁਰਘਟਨਾਵਾਂ ਤੇ ਲੜਾਈ ਝਗੜੇ ਹੋਣੇ ਵੀ ਰੋਜ਼ ਦੀ ਗੱਲ ਹੋ ਗਈ ਹੈ।

ਚੌਕ ਵਿੱਚ ਟਰੈਿਫਕ ਪੁਲਿਸ ਮੁਲਾਜ਼ਮ ਤਾਇਨਾਤ ਨਾ ਹੋਣ ਕਰ ਕੇ ਲੋਕ ਮਨ ਮਰਜ਼ੀ ਨਾਲ ਆਪਣੀਆਂ ਗੱਡੀਆਂ ਇੱਕ ਦੂਜੇ ਤੋ ਅੱਗੇ ਕੱਢਣ ਦੀ ਕਾਹਲ ਕਰਦਿਆਂ ਟਰੈਫਿਕ ਜਾਮ ਵਿੱਚ ਫਸ ਜਾਂਦੇ ਹਨ।ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸਾਸਨ ਪਾਸੋ ਜੋਰਦਾਰ ਮੰਗ ਕੀਤੀ ਕਿ ਹਰਚੋਵਾਲ ਚੋਕ ਰੋਜ਼ਾਨਾਂ ਲੱਗਣ ਵਾਲੇ ਜਾਮ ਤੋ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਪੁਲਿਸ ਮੁਲਾਜ਼ਮਾਂ ਦੀ ਸਪੈਸ਼ਲ ਡਿਉਟੀ ਲਗਾਈ ਜਾਵੇ ਅਤੇ ਸੜਕਾਂ `ਤੇ ਹੋਏ ਨਜ਼ਾਇਜ਼ ਕਬਜ਼ੇ ਕੀਤੇ ਹਟਾਵਾਏ ਜਾਣ।ਉਧਰ ਕਸਬਾ ਹਰਚੋਵਾਲ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣ ਡਿਊਟੀ ਕਾਰਣ ਟਰੈਫਿਕ ਸਮੱਸਿਆ ਕੁੱਝ ਵਧੀ ਸੀ, ਜੋ ਹੁਣ ਟਰੈਫਿਕ ਕੰਟਰੋਲ ਕਰਨ ਲਈ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਕਰ ਕੇ ਹੱਲ ਕਰਵਾ ਦਿੱਤੀ ਜਾਵੇਗੀ।
Punjab Post Daily Online Newspaper & Print Media