Thursday, February 26, 2026

ਮਨਜਿੰਦਰ ਸਿੰਘ ਸਿਰਸਾ ਨੇ ਭਖਾਈ ਚੋਣ ਮੁਹਿੰਮ

PPN1102201702
ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਬੁਲਾਰੇ ਅਤੇ ਮੌਜੂਦ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿਘ ਸਿਰਸਾ ਨੂੰ ਚੋਣ ਮੁਹਿੰਮ ਦੇ ਪਹਿਲੇ ਪੜਾਅ `ਤੇ ਹੀ ਹਲਕੇ `ਚ ਸਿੱਖ ਸੰਗਤਾਂ ਵੱਲੋਂ ਲਾਮਿਸਾਲ ਹੁੰਗਾਰਾ ਮਿਲਣ ਕਰਕੇ ਵਿਰੋਧੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ।ਸਿਰਸਾ ਨੇ ਆਪਣੀ ਚੋਣ ਮੁਹਿੰਮ ਨੂੰ ਸੋਸ਼ਲ ਮੀਡੀਆ, ਚੋਣ ਮੀਟਿੰਗਾਂ, ਘਰ-ਘਰ ਵੋਟਰਾਂ ਨੂੰ ਮਿਲਣ ਅਤੇ ਬਜ਼ਾਰ `ਚ ਕੰਮ ਕਰਦੇ ਸਿੱਖ ਵੋਟਰਾਂ ਨਾਲ ਤਾਲ ਮੇਲ ਕਰਕੇ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਚੋਣ ਮੁਹਿੰਮ ਦੇ ਪਹਿਲੇ ਪੜਾਅ ਅਧੀਨ ਪੰਜਾਬੀ ਬਾਗ ਦੀ ਰੋਡ ਨੰਬਰ 42, ਪੱਛਮੀ ਵਿਹਾਰ ਦੇ ਗੁਰਦੁਆਰਾ ਸਾਹਿਬ ਬੀ.ਜੀ 6, ਲਾਲ ਕੁਆਰਟਰ, ਸ਼ਿਵਾਜੀ ਪਾਰਕ, ਨਾਰਥ ਐਵੇਨਿਊ ਰੋਡ, ਮਦਨ ਪਾਰਕ, ਮਨੋਹਰ ਪਾਰਕ, ਮਧੂਵਨ ਇਨਕਲੇਵ, ਮਦੀਪੁਰ ਅਤੇ ਕਲੱਬ ਰੋਡ ਆਦਿ ਇਲਾਕਿਆਂ ਵਿੱਚ ਸਿਰਸਾ ਨੇ ਚੋਣ ਰੈਲੀਆਂ ਅਤੇ ਮੀਟਿੰਗਾਂ ਕਰਕੇ ਅਕਾਲੀ ਆਗੂਆਂ, ਵਰਕਰਾਂ ਅਤੇ ਸਿੱਖ ਸੰਗਤਾਂ ਵਿਚ ਜੋਸ਼ ਭਰ ਦਿੱਤਾ।ਪੱਛਮੀ ਵਿਹਾਰ ਦੇ ਗੁਰਦੁਆਰਾ ਸੁਖਮਨੀ ਸਾਹਿਬ ਸੇਵਕ ਜਥਾ ਦੇ ਪ੍ਰਬੰਧਕਾਂ ਅਤੇ ਖੇਤਰ ਦੀਆਂ ਸਿੱਖ ਸੰਗਤਾਂ ਵੱਲੋਂ ਇਕ ਵੱਡਾ ਇਕੱਠ ਕਰਕੇ ਸਿਰਸਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਥੋਂ ਦੀਆਂ ਸਿੱਖ ਸੰਗਤਾਂ ਨੇ ਫੈਸਲਾ ਕੀਤਾ ਹੈ ਕਿ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਅਧਾਰ ਬਣਾ ਕੇ ਵੋਟ ਦਿੱਤੀ ਜਾਵੇਗੀ।
ਇਸ ਮੌਕੇ ਸਿਰਸਾ ਨੇ ਕਿਹਾ ਇਹ ਚੋਣਾਂ 12 ਸਾਲ ਦੇ ਮੁਕਾਬਲੇ 4 ਸਾਲਾਂ ਦੇ ਕੀਤੇ ਕੰਮਾਂ ਦੇ ਅਧਾਰ `ਤੇ ਲੜੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ  ਵਿਚ ਗੁਰਦੁਆਰਾ ਪ੍ਰਬੰਧਾਂ ਅੰਦਰ ਭ੍ਰਿਸ਼ਟਾਚਾਰ, ਗੁਰਦੁਆਰਾ ਪ੍ਰਬੰਧਾਂ ਨੂੰ ਸੌੜੀ ਰਾਜਨੀਤੀ ਅਤੇ ਭਰਾ ਮਾਰੂ ਜੰਗ ਦੇ ਅੱਡੇ `ਚ ਬਦਲ ਕੇ ਰੱਖ ਦਿੱਤਾ ਸੀ।ਸਿਰਸਾ ਨੇ ਸਿੱਖ ਸੰਗਤਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਕੁਝ ਗੈਰ-ਸਿੱਖ ਸ਼ਕਤੀਆਂ ਸਾਡੇ ਭੁੱਲੜ ਵੀਰਾਂ ਨੂੰ ਮੋਹਰਾ ਬਣਾ ਕੇ ਗੁਰਦੁਆਰਾ ਪ੍ਰਬੰਧਾਂ ਉਤੇ ਕਾਬਜ ਹੋਣ ਲਈ ਯਤਨਸ਼ੀਲ ਹਨ ਜਿਨ੍ਹਾਂ ਨੂੰ ਅਸੀਂ ਅਸਫ਼ਲ ਕਰਨਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply