ਫਾਜ਼ਿਲਕਾ, 12 ਫਰਵਰੀ (ਵਿਨੀਤ ਅਰੋੜਾ): ਸਥਾਨਕ ਰੇਲਵੇ ਸਟੇਸ਼ਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਆਏ ਇੱਕ ਨੋਜਵਾਨ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਤੋਂ ਬਾਅਦ ਉਕਤ ਨੋਜ਼ਵਾਨ ਨੇ ਥਾਣਾ ਸਿਟੀ ਪੁਲਸ ਵਿਚ ਚੋਰੀ ਦੀ ਸੂਚਨਾ ਦਿੱਤੀ, ਪਰ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੁਲਸ ਨੇ ਮਾਮਲਾ ਦਰਜ਼ ਕੀਤਾ ਅਤੇ ਨਾ ਹੀ ਚੋਰਾਂ ਦਾ ਕੋਈ ਪਤਾ ਲਗਾ ਸਕੀ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਥਾਨਕ ਐਮ.ਸੀ.ਕਲੋਨੀ ਵਾਸੀ ਸਤਪਾਲ ਵਧਵਾ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਲਈ ਸਥਾਨਕ ਰੇਲਵੇ ਸਟੇਸ਼ਨ ਤੇ ਗਿਆ ਸੀ। ਇਸ ਦੌਰਾਨ ਉਸਨੇ ਆਪਣਾ ਮੋਟਰ ਸਾਇਕਲ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹਾ ਕਰ ਦਿੱਤਾ। ਕੁਝ ਦੇਰ ਬਾਅਦ ਜਦੋਂ ਉਹ ਸਟੇਸ਼ਨ ਤੋਂ ਵਾਪਸ ਆਇਆ ਤਾਂ ਉਸਦਾ ਮੋਟਰ ਸਾਇਕਲ ਉਕਤ ਥਾਂ ਤੋਂ ਗਾਇਬ ਸੀ। ਸਤਪਾਲ ਵਧਵਾ ਨੇ ਆਲੇ ਦੁਆਲੇ ਮੋਟਰ ਸਾਇਕਲ ਦੀ ਕਾਫ਼ੀ ਭਾਲ ਕਰਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਮੋਟਰ ਸਾਇਕਲ ਦਾ ਪਤਾ ਨਹੀਂ ਲੱਗ ਸਕਿਆ। ਜਿਸ ਤੋਂ ਬਾਅਦ ਉਸਨੇ ਥਾਣਾ ਸਿਟੀ ਪੁਲਸ ਵਿਚ ਸ਼ਿਕਾਇਤ ਦਰਜ਼ ਕਰਵਾਈ। ਉੱਥੇ ਰੇਲਵੇ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵਿਚ ਦੋ ਵਿਅਕਤੀ ਮੋਟਰ ਸਾਇਕਲ ਚੋਰੀ ਕਰਦੇ ਵਿਖਾਈ ਦਿੱਤੇ, ਪਰ ਫੁਟੇਜ ਵਿਚ ਉਨ੍ਹਾਂ ਦਾ ਚਹਿਰਾ ਨਜ਼ਰ ਨਹੀਂ ਆਇਆ। ਸਤਪਾਲ ਵਧਵਾ ਨੇ ਦੱਸਿਆ ਕਿ ਮੋਟਰ ਸਾਇਕਲ ਚੋਰੀ ਹੋਣ ਤੋਂ ਇੱਕ ਹਫ਼ਤੇ ਬਾਅਦ ਵੀ ਪੁਲਸ ਨੇ ਹੁਣ ਤੱਕ ਪਰਚਾ ਦਰਜ਼ ਨਹੀਂ ਕੀਤਾ ਹੈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media