Tuesday, March 24, 2026

ਆਦਰਸ਼ ਸਕੂਲ ਧਰਦਿਓ-ਬੁੱਟਰ ਵਿਖੇ ਨੈਸ਼ਨਲ ਫੁੱਟਬਾਲ ਖਿਡਾਰੀਆਂ ਨੂੰ ਕੀਤਾ ਸਨਮਾਨਿਤ

PPN1502201717
ਚੌਂਕ ਮਹਿਤਾ, 15 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਧਰਦਿਓ ਬੁੱਟਰ ਦੇ ਪ੍ਰਿੰ. ਮੈਡਮ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੂਲ ਦੇ ਹੋਣਹਾਰ +2 ਨਾਨ ਮੈਡੀਕਲ ਦੇ ਵਿਦਿਆਰਥੀਆਂ ਜਰਮਨਜੀਤ ਸਿੰਘ ਯੂ-19 ਸਾਲ ਗਰੁੱਪ ਅਤੇ ਪਵਨਦੀਪ ਸਿੰਘ ਯੂ-17 ਸਾਲ ਗਰੁੱਪ ਪ੍ਰਤੀ ਯੋਗਤਾ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹੋਏ ਨੈਸ਼ਨਲ ਪੱਧਰ ਤੇ ਫੁਟਬਾਲ ਯੂ-19 ਸਾਲ ਗਰੁੱਪ ਵਿੱਚ ਪਹਿਲਾ ਸਥਾਨ ਅਤੇ ਯੂ-17 ਸਾਲ ਗਰੁੱਪ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਆਦਰਸ਼ ਸੀ. ਸੈ. ਸਕੂਲ ਬੁੱਟਰ ਧਰਦਿਓ ਦੇ ਨਾਲ ਨਾਲ ਪੰਜਾਬ ਸਟੇਟ ਦਾ ਵੀ ਨਾਮ ਰੌਸ਼ਨ ਕੀਤਾ ਹੈ। ਪ੍ਰਿੰ. ਮੈਡਮ ਮਨਜੀਤ ਕੌਰ ਨੇ ਦੋਹਾਂ ਫੁੱਟਬਾਲ ਖਿਡਾਰੀਆਂ ਦੀ ਮੇਹਨਤ ਅਤੇ ਕਾਮਯਾਬੀ ਦੀ ਮਿਸਾਲ ਦਿੰਦੇ ਹੋਏ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਪੜਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।ਪਿ੍ਰੰ. ਮੈਡਮ ਮਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਦੋਹਾਂ ਖਿਡਾਰੀਆਂ ਨੂੰ ਵਿਸ਼ੇਸ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply