Monday, May 13, 2024

ਬੱਸ ‘ਚ ਲੱਭਿਆ ਮੋਬਾਇਲ ਅਸਲ ਮਾਲਕ ਨੂੰ ਮੋੜਿਆ

 

ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਿਸੇ ਵਿਅਕਤੀ ਦਾ ਗੁੰਮ ਹੋਇਆ ਮੋਬਾਇਲ ਉਸ ਵਿਅਕਤੀ ਨੂੰ ਵਾਪਸ ਮਿਲ ਜਾਵੇ ਤਾਂ ਉਹ ਪਰੇਸ਼ਾਨ ਵਿਅਕਤੀ ਬਹੁਤ ਖੁਸ਼ ਹੋਇਆ ।PPN1502201718

ਇਮਾਨਦਾਰੀ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦ ਮਲੂਕ ਸਿੰਘ ( ਰਿਟਾਈਡ ਪੰਚਾਇਤ ਸੈਕਟਰੀ) ਵਾਸੀ ਨੇੜੇ ਕੰਨਿਆ ਸਕੂਲ ਵਾਰਡ ਨੰ: 8 ਪੱਟੀ ਦਾ ਬੀਤੇ ਦਿਨ ਤਰਨਤਾਰਨ ਗਿਆ ਸੀ ਵਾਪਸੀ ਉਪਰੰਤ ਪੰਜਾਬ ਰੋਡਵੇਜ਼ ਪੱਟੀ ਡਿੱਪੂ ਦੀ ਬੱਸ ਵਿਚ ਆਪਣਾ ਮੋਬਾਇਲ ਮਾਈਕਰੋ ਮੈਕਸ ਛੱਡ ਗਿਆ, ਜੋ ਕਿ ਰਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਤੇ ਲ਼ਖਬੀਰ ਸਿੰਘ ਸ਼ਹੀਦ ਦੋਵੇ ਨਗਰ ਕੌਸਲ ਪੱਟੀ ਕਰਮਚਾਰੀਆਂ ਨੂੰ ਮਿਲ ਗਿਆ। ਜਿਨਾਂ ਨੇ ਇਮਾਨਦਾਰੀ ਵਿਖਾਉਦੇ ਹੋਏ ਮੋਬਾਇਲ ਵਿਚ ਨੰਬਰ ਡਾਇਲ ਕਰਕੇ ਅਸਲ ਮਾਲਕ ਨੂੰ ਲੱਭ ਕੇ ਮੋਬਾਇਲ ਉਸਦੇ ਹਵਾਲੇ ਕਰ ਦਿੱਤਾ। ਰਵਿੰਦਰ ਕੌਰ ਅਤੇ ਲ਼ਖਬੀਰ ਸਿੰਘ ਸ਼ਹੀਦ ਨੇ ਦੱਸਿਆ ਕਿ ਅਸੀ ਬੀਤੇ ਦਿਨ ਤਰਨਤਾਰਨ ਤੋ ਵਾਪਸ ਪੱਟੀ ਪੰਜਾਬ ਰੋਡਵੇਜ਼ ਬੱਸ ਵਿਚ ਆ ਰਹੇ ਸੀ ਤੇ ਸਾਨੂੰ ਬੱਸ ਦੀ ਸੀਟ ਉੱਪਰ ਮਾਈਕਰੋ ਮੈਕਸ ਮੋਬਾਇਲ ਮਿਲ ਗਿਆ ਤੇ ਅਸੀ ਮੋਬਾਇਲ ਤੋ ਫੋਨ ਕਰਕੇ ਮਲੂਕ ਸਿੰਘ ਨੂੰ ਸੂਚਿਤ ਕਰ ਦਿੱਤਾ।ਉਨਾਂ ਦੱਸਿਆ ਕਿ ਅੱਜ ਸਵੇਰੇ ਨਗਰ ਕੌਸਲ ਪੱਟੀ ਦਫਤਰ ਵਿਖੇ ਸੈਨਟਰੀ ਇੰਸਪੈਕਟਰ ਰਣਬੀਰ ਸੂਦ, ਮੇਜ਼ਰ ਸਿੰਘ ਦੀ ਅਗਵਾਈ ਹੇਠ ਉਕਤ ਮੋਬਾਇਲ ਅਸਲ ਮਾਲਕ ਮਲੂਕ ਸਿੰਘ ਨੂੰ ਵਾਪਸ ਕਰ ਦਿੱਤਾ। ਮੋਬਾਇਲ ਵਾਪਸ ਮਿਲਣ ਤੇ ਮਲੂਕ ਸਿੰਘ ਕਾਫੀ ਖੁਸ਼ ਹੋਇਆ ਤੇ ਉਸਨੇ ਕਿਹਾ ਕਿ ਪੱਟੀ ਸ਼ਹਿਰ ਵਾਸੀਆਂ ਵਿਚ ਇਮਾਨਦਾਰੀ ਅਜੇ ਜਿੰਦਾ ਹੈ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply