Tuesday, March 24, 2026

ਚੋਰਾਂ ਨੇ ਜਰਨਲ ਸਟੋਰ ਦੀ ਛੱਤ ਪਾੜ ਕੇ ਨਗਦੀ, ਜਿਊਲਰੀ ਤੇ ਹੋਰ ਸਮਾਨ ਕੀਤਾ ਚੋਰੀ

ਪੱਟੀ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਸ਼ਹਿਰ ਵਿਚ ਚੋਰੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਤੇ ਹਰ ਦਿਨ ਚੋਰੀ ਦੀ ਘਟਨਾ ਵੇਖਣ ਨੂੰ ਮਿਲ ਰਹੀ ਹੈ।ਪੱਟੀ ਪੁਲਿਸ ਵੱਲੋਂ ਚੋਰਾਂ ਖਿਲਾਫ ਸਖਤੀ ਨਾ ਵਰਤਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। PPN1502201719

ਚੋਰੀ ਦੀ ਤਾਜ਼ਾ ਘਟਨਾ ਨੇੜੇ ਗੁਰੂ ਅਰਜਨ ਦੇਵ ਸਕੂਲ ਸਰਕਲੂਰ ਰੋਡ ਉਪਰ ਸਥਿਤ ਮਨਮੀਤ ਜਰਨਲ ਸਟੋਰ ਤੇ ਵੇਖਣ ਨੂੰ ਮਿਲੀ।ਦੁਕਾਨ ਮਾਲਕ ਵਿੱਕੀ ਭੁੱਲਰ ਵਾਸੀ ਵਾਰਡ ਨੰ: 9 ਪੱਟੀ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ਬੰਦ ਕਰਕੇ ਅਸੀ ਘਰ ਚਲੇ ਗਏ ਤਾਂ ਸਵੇਰੇ ਆ ਦੁਕਾਨ ਖੋਲੀ ਤਾਂ ਸਮਾਨ ਖਿਲਰਿਆ ਪਿਆ ਤੇ ਅਣਪਛਾਤੇ ਚੋਰਾਂ ਵੱਲੋਂ ਬੀਤੀ ਰਾਤ ਦੁਕਾਨ ਦੀ ਛੱਤ ਪਾੜ ਕੇ ਗੱਲਾ ਤੋੜ ਕੇ ਕਰੀਬ ਨਗਦੀ 2000 ਰੁਪਏ ਅਤੇ ਕਰੀਮ, ਫੇਸ਼ਵਾਸ਼, ਆਰਟੀਫਿਸ਼ਲ ਜਿਊਲਰੀ, ਮੈਗੀ, ਮੈਕਰੋਨੀ, ਤੇਲ ਸਮੇਤ ਹੋਰ ਸਮਾਨ ਗਾਇਬ ਸੀ।ਦੁਕਾਨ ਮਾਲਕ ਵਿੱਕੀ ਭੁੱਲਰ ਨੇ ਦੱਸਿਆ ਕਿ ਸਾਡਾ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ।ਉਨਾਂ ਕਿਹਾ ਰਾਤ ਸਮੇਂ ਪੱਟੀ ਪੁਲਿਸ ਵੱਲੋਂ ਗਸ਼ਤ ਨਾ ਕਰਨ ਕਰਕੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਉਕਤ ਘਟਨਾ ਸਬੰਧੀ ਪੱਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।ਥਾਣਾ ਮੁੱਖੀ ਭਾਰਤ ਭੂਸ਼ਣ ਨੇ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਤਫਸ਼ੀਸ਼ ਕੀਤੀ ਜਾ ਰਹੀ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply