Tuesday, November 24, 2026

ਨੋਜਵਾਨਾਂ ਨੂੰ ਆਈ.ਏ.ਐਸ, ਪੀ.ਸੀ.ਐਸ ਤੇ ਹੋਰ ਪਰੀਖਿਆਵਾਂ ਦੀ ਕੋਚਿੰਗ ਲਈ ਦਾ ਉਪਰਾਲਾ

PPN1502201731ਪਠਾਨਕੋਟ, 15 ਫਰਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਦੇ ਨੋਜਵਾਨਾਂ ਨੂੰ ਆਈ.ਏ.ਐਸ, ਪੀ.ਸੀ.ਐਸ ਅਤੇ ਹੋਰ ਪਰੀਖਿਆਵਾਂ ਦੀ ਕੌਚਿੰਗ ਦੇਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਸੀ। ਉਸ ਦਾ ਲਾਭ ਜਲਦੀ ਹੀ ਨੋਜਵਾਨ ਵਰਗ ਉਠਾ ਸਕਣਗੇ। ਜਿਸ ਅਧੀਨ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਈਬ੍ਰੇਰੀ ਸਿਮਲਾ ਪਹਾੜੀ ਨੂੰ  ਈ-ਲਾਈਬ੍ਰੇਰੀ ਵਿੱਚ ਤਬਦੀਲ ਕਰਨ ਲਈ ਜੋ ਪ੍ਰੋਜੈਕਟ ਸੁਰੂ ਕੀਤਾ ਗਿਆ ਸੀ ਉਹ ਲੱਗਭਗ ਅੰਤਿਮ ਸ਼ੋਹ ਤੇ ਹੈ ਅਤੇ ਜਲਦੀ ਹੀ ਨੋਜਵਾਨਾਂ ਨੂੰ ਇਹ ਈ-ਲਾਈਬ੍ਰੇਰੀ ਸਮਰਪਿਤ ਕਰ ਦਿੱਤੀ ਜਾਵੇਗੀ ਤਾਂ ਜੋ ਇਸ ਈ-ਲਾਈਬ੍ਰੇਰੀ ਤੋਂ ਨੋਜਵਾਨ ਕੌਚਿੰਗ ਲੈ ਕੇ ਆਪਣੇ ਊਜਵਲ ਭਵਿੱਖ ਦਾ ਨਿਰਮਾਣ ਕਰ ਸਕਣ।ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਿੰਨੀ ਸਕੱਤਰੇਤ ਮਲਿਕਪੁਰ ਦੇ ਬਣਨ ਤੋਂ ਬਾਅਦ ਖਾਲੀ ਹੋਏ ਸਰਕਾਰੀ ਦਫਤਰਾਂ ਦੀ ਅਲਾਟਮੈਂਟ ਅਤੇ ਸਹਿਰ ਵਿੱਚ ਸੁਰੂ ਕੀਤੇ ਜਾਣ ਵਾਲੇ ਕੁਝ ਪ੍ਰੋਜੈਕਟਾਂ ਦੇ ਲਈ ਵੱਖ ਵੱਖ ਸਥਾਨਾਂ ਦਾ ਨਿਰੀਖਣ ਕਰਨ ਤੋਂ ਬਾਅਦ ਦਿੱਤੀ।
ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਿਰ ਨੂੰ ਇਕ ਵੱਖਰੀ ਦਿੱਖ ਦੇਣ ਲਈ ਵਿਸ਼ੇਸ ਪ੍ਰੋਜੈਕਟ ਸੁਰੂ ਕੀਤਾ ਜਾਣਾ ਹੈ ਜਿਸ ਅਧੀਨ ਸਹਿਰ ਵਿੱਚ ਕਰੀਬ 100 ਫੁੱਟ ਦੀ ਉੱਚਾਈ ਦਾ ਕੌਮੀ ਝੰਡਾ ਲਗਾਇਆ ਜਾਵੇਗਾ।ਇਸ ਪ੍ਰੋਜੈਕਟ ਦੇ ਲਈ ਵੱਖ ਵੱਖ ਸਥਾਨ ਜਿਵੈ ਚੱਕੀ ਪੁਲ, ਇਨਵਾਇਅਰਮੈਂਟ ਪਾਰਕ, ਸਿਮਲਾ ਪਹਾੜੀ ਆਦਿ ਸਥਾਨਾਂ ਦਾ ਨਿਰੀਖਣ ਕੀਤਾ ਗਿਆ ਹੈ।ਇਸ ਪ੍ਰੋਜੈਕਟ ਲਈ ਸਹਿਰ ਦੇ ਲੋਕ ਵਧੇਰੇ ਰੂੱਚੀ ਦਿਖਾ ਰਹੇ ਹਨ ਅਤੇ ਜਲਦੀ ਹੀ ਉਪਰੋਕਤ ਸਥਾਨਾਂ ਤੇ ਚਰਚਾ ਕਰਕੇ ਇਸ ਪ੍ਰੋਜੈਕਟ ਨੂੰ ਸੁਰੂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਲਿਕਪੁਰ ਵਿਖੇ ਮਿੰਨੀ ਸਕੱਤਰੇਤ ਦੇ ਨਿਰਮਾਣ ਤੋਂ ਬਾਅਦ ਬਹੁਤ ਸਾਰੇ ਸਰਕਾਰੀ ਦਫਤਰ ਇਸ ਕੰਪਲੈਕਸ ਵਿੱਚ ਸਿਫਟ ਕੀਤੇ ਗਏ ਹਨ ਇਸ ਦੇ ਨਾਲ ਪਹਿਲਾ ਤੋਂ ਵੱਖ ਵੱਖ ਵਿਭਾਗਾਂ ਦੇ ਕੋਲ ਜੋ ਆਪਣੀਆਂ ਬਿਲਡਿੰਗਾਂ ਸਨ ਅਤੇ ਹੁਣ ਖਾਲੀ ਪਈਆਂ ਹਨ ਉਨ੍ਹਾਂ ਦੀ ਅਲਾਟਮੈਂਟ ਲਈ ਵੀ ਸਰਕਾਰੀ ਬਿਲਡਿੰਗਾਂ ਦਾ ਜਾਇਜਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਅੱਜ ਵੀ ਕੂਝ ਵਿਭਾਗ ਹਨ ਜਿਨ੍ਹਾਂ ਨੂੰ ਸਹਿਰ ਦੇ ਬਾਹਰ ਲੈ ਕੇ ਜਾਣ ਲਈ ਵੀ ਯੋਜਨਾਂ ਬਣਾਈ ਜਾਵੇਗੀ ਤਾਂ ਜੋ ਸਹਿਰ ਵਿੱਚ ਟ੍ਰੈਫਿਕ ਕਾਰਨ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਦੇ ਲਈ ਜੇਲ ਅਤੇ ਹੋਰ ਵਿਭਾਗਾਂ ਦਾ ਵੀ ਜਾਇਜਾ ਲਿਆ ਗਿਆ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply