ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਫੀਲਡ ਪੱਤਰਕਾਰਾਂ ਨੁੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਪੰਜਾਬ ਬਾਡੀ ਦਾ ਗਠਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕਤਰ ਸਤਨਾਮ ਸਿੰਘ ਜੋਧਾ ਨੇ ਦੱਸਿਆ ਕਿ ਪ੍ਰੈਸ ਐਸੋਸੀਏਸ਼ਨ ਦਾ ਗਠਨ ਪੱਤਰਕਾਰਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਾਉਣ ਅਤੇ ਮੀਡੀਆ ਪਾਲਸੀ ਨੁੂੰ ਪੱਤਰਕਾਰਾਂ ਦੇ ਹਿਤੈਸ਼ੀ ਬਣਾਉਣ ਲਈ ਪੰਜਾਬ ਭਰ ‘ਚ ਮੌਜੂਦਾ ਪੱਤਰਕਾਰਾਂ ਅਤੇ ਕੁਦਰਤੀ ਅਤੇ ਬੇਵਕਤੀ ਮੌਤ ਨਾਲ ਮਰ ਚੁੱਕੇ ਪੰਜਾਬ ਭਰ ਚੋਂ ਪੱਤਰਕਾਰਾਂ ਦੇ ਪ੍ਰੀਵਾਰਾਂ ਨੂੰ ਨਾਲ ਲੈ ਕੇ ਪੜਾਅਵਾਰ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਉਨਾਂ ਨੇ ਦੱਸਿਆ ਕਿ ਪ੍ਰੈਸ ਐਸੋਸੀਏਸ਼ਨ ਪ੍ਰੈਸ ਦੇ ਦਫਤਰੀ ਸਟਾਫ ਵਿੱਚ ਵੱਖ ਵੱਖ ਪੋਸਟਾਂ ਤੇ ਡਿਊਟੀ ਕਰਦੇ ਪ੍ਰੈਸ ਕਰਮਚਾਰੀਆਂ ਨੂੰ ਉਨ੍ਹਾਂ ਨੇ ਹੱਕ ਦਿਵਾਉਂਣ ਲਈ ਸੰਸਥਾ ਜੁਡੀਸ਼ਰੀ ਵਿੱਚ ਸੰਸਥਾ ਦੇ ਵਕੀਲ ਖੜੇ ਕਰਕੇ ਕਾਨੂੰਨੀ ਪੱਧਰ ਤੇ ਚਾਰਾਜੋਈ ਕਰੇਗੀ।ਉਨਾਂ ਨੇ ਦੱਸਿਆ ਕਿ ਸੰਸਥਾ ਦੀ ਗਵਰਨਿੰਗ ਬਾਡੀ ਨੇ ਫੈਸਲਾ ਕੀਤਾ ਹੈ ਕਿ ਪਿਛਲੇ 10 ਸਾਲਾਂ ਵਿੱਚ ਜਿੰਨਾਂ ਪੱਤਰਕਾਰਾਂ ਨਾਲ ਵਧੀਕੀਆਂ ਹੋਈਆਂ ਹਨ, ਪਰ ਸਰਕਾਰੀਤੰਤਰ ਨੇ ਪ੍ਰੈਸ ਨੂੰ ਇਨਸਾਫ ਨਹੀ ਦਿੱਤਾ ਉਨਾਂ ਸਾਰੇ ਪੀੜਤ ਪੱਤਰਕਾਰਾਂ ਦੀ ਸ਼ਨਾਖਤ ਕਰਕੇ ਉਨਾਂ ਦਾ ਬਣਦਾ ਮਾਣ-ਸਤਿਕਾਰ ਬਹਾਲ ਕਰਨ ਅਤੇ ਜ਼ਿੰਮੇਵਾਰ ਅਫਸਰਾਂ ਨੂੰ ਅਦਾਲਤ ਦੇ ਕਟਿਹਰੇ ‘ਚ ਖੜਾ ਕਰਨ ਲਈ ਕੇਸ ਤਿਆਰ ਕੀਤੇ ਜਾਣਗੇ।ਪੱਤਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦਾ ਰਸਤਾ ਅਖਿਤਿਆਰ ਕਰਨ ਲਈ ਅੱਜ 18 ਫਰਵਰੀ 2017 ਨੁੰ ਪ੍ਰੈਸ ਕਲੱਬ 3 ਮਿਗ ਫਲੈਟ ਏ-ਬਲਾਕ ਨਿਊ ਅੰਮ੍ਰਿਤਸਰ ਵਿਖੇ ਪਹੁੰਚਣ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media