Tuesday, June 30, 2026

ਸਲਾਨਾ ਇਨਾਮ ਵੰਡ ਸਮਾਗਮ ਸਬੰਧੀ ਵਿਦਿਆਰਥੀਆਂ ਕੀਤੀ ਰਿਹਰਸਲ

ਵੱਖ-ਵੱਖ ਪੇਸ਼ਕਾਰੀਆਂ ਨਾਲ ਸ਼ਿੰਗਾਰਿਆ ਜਾਵੇਗਾ ਪ੍ਰੋਗਰਾਮ – ਪ੍ਰਿੰ. ਮੋਨਿਕਾ ਕਾਲੀਆ

ਛੇਹਰਟਾ, 18 ਫਰਵਰੀ (ਸੁਖਬੀਰ ਸਿੰਘ ਖੁਰਮਣੀਆ)  ਸਥਨਕ ਐਵਰਗਰੀਨ ਮਾਡਰਨ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ ਦੀਆ ਤਿਆਰੀਆਂ ਦਾ ਚੇਅਰਮੈਨ ਤਰਸੇਮ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪ੍ਰਿੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰ. ਗੀਤਾ ਸ਼ਰਮਾ ਨੇ ਜਾਇਜ਼ਾ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਪ੍ਰਿੰਸੀਪਲ ਮੋਨਿਕਾ ਕਾਲੀਆ ਨੇ ਕਿਹਾ ਕਿ ਸਕੂਲ ਦੇ ਸੰਸਥਾਪਕ ਊਸ਼ਾ ਸ਼ਰਮਾ ਦੀਆਂ ਪਾਈਆਂ ਪੈੜਾਂ `ਤੇ ਚੱਲਦਿਆਂ ਸਿੱਖਿਆ ਦਾ ਗਿਆਨ ਨਿਰੰਤਰ ਵੰਡਿਆ ਜਾ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਇਨਾਮ ਵੰਡ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸਕੂਲ ਦੇ ਸਮੂਹ ਜਮਾਤਾਂ ਦੇ ਚੋਣਵੇਂ ਵਿਦਿਆਰਥੀ ਵੱਖ-ਵੱਖ ਝਲਕੀਆਂ ਦੇ ਰੂਪ ਵਿਚ ਦਰਸ਼ਕਾਂ ਦੇ ਰੂਬਰੂ ਹੋਣਗੇ। ਸਕੂਲ ਦੇ ਮਿਹਨਤੀ ਅਧਿਆਪਕ ਅਨੂੰ, ਸ਼ਿਵਾਨੀ, ਜੀਨਤ, ਪ੍ਰਿਯੰਕਾ ਅਤੇ ਸੁਨੈਨਾ ਤੋਂ ਇਲਾਵਾ ਸ਼ਰਨਜੀਤ ਕੌਰ ਦੀ ਨਿਰਦੇਸ਼ਨਾ ਹੇਠ ਹੋਣਹਾਰ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਗਰੁੱਪ, ਡਾਂਸ ਅਤੇ ਸੋਲੋ ਡਾਂਸ ਨਾਲ ਸ਼ਿੰਗਾਰੀਆਂ ਜਾ ਰਹੀਆਂ ਪੇਸ਼ਕਾਰੀਆਂ ਵਿਚ ਅਥਾਹ ਯੋਗਦਾਨ ਪਾਇਆ ਹੈ।
ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਵਿਦਿਆਰਥੀ ਸਮਾਜ ਨੂੰ ਸੰਦੇਸ਼ ਦਿੰਦੇ ਹੋਏ ਦੋ ਨਾਟਕ ਖੇਡਣਗੇ, ਜਿਸ ਵਿਚ ਦਿਖਾਇਆ ਜਾਵੇਗਾ ਕਿ ਬੇਟੀਆਂ ਦੇ ਦਿਲ ਵਿਚ ਉੱਚ ਸਿੱਖਿਆ ਹਾਸਲ ਕਰਨ ਲਈ ਕਿੰਨੇ ਵੱਡੇ-ਵੱਡੇ ਅਰਮਾਨ ਹੁੰਦੇ ਹਨ ਅਤੇ ਅੰਬਰੀ ਉਡਾਰੀਆਂ ਭਰਨ ਦੀ ਵੱਡੀ ਚਾਹਤ ਹੁੰਦੀ ਹੈ।ਜਦ ਕਿ ਨਾਟਕ ‘ਨਾ ਕਾਟੋ ਮੁਝੇ’ ਵਾਤਾਵਰਨ ਦੀ ਸ਼ਾਂਭ-ਸੰਭਾਲ ਅਤੇ ਰੁੱਖਾਂ ਦੀ ਅੰਨੇਵਾਹ ਹੋ ਰਹੀ ਕਟਾਈ ਤੇ ਅਧਾਰਿਤ ਹੈ।ਸੰਦੇਸ਼ ਨਾਲ ਭਰਪੂਰ ਇਸ ਨਾਟਕ ਵਿਚ ਦੱਸਿਆ ਗਿਆ ਕਿ ਮਨੁੱਖ ਕੁਹਾੜੇ ਅਤੇ ਮਸ਼ੀਨਾਂ ਨਾਲ ਪਲੇ ਪਲਾਏ ਰੁੱਖਾਂ ਦਾ ਮਿੰਟਾਂ-ਸਕਿੰਟਾਂ ਵਿਚ ਘਾਣ ਤਾਂ ਕਰਦਾ ਹੈ, ਪਰ ਰੁੱਖ ਅਤੇ ਮਨੁੱਖ ਦੀ ਆਪਸੀ ਸਾਂਝ ਨੂੰ ਜਰਾ ਵੀ ਯਾਦ ਨਹੀਂ ਕਰਦਾ ਕਿ ਇਹ ਰੁੱਖ ਛਾਂ ਦੇ ਨਾਲ ਫਲ ਅਤੇ ਆਕਸੀਜਨ ਤੱਕ ਪ੍ਰਦਾਨ ਕਰਦੇ ਹਨ।ਵਾਈਸ ਪ੍ਰਿੰ. ਗੀਤਾ ਸ਼ਰਮਾ ਅਨੁਸਾਰ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜੇਗਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply