Tuesday, June 30, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ‘ਸਰਦਾਰੀਆਂ’ ਪੁਸਤਕ ਦਾ ਲੋਕ ਅਪਰਪਨ 19 ਨੂੰ

ਸਮਰਾਲਾ, 17 ਫਰਵਰੀ (ਪੰਜਾਬ ਪੋਸਟ- ਕੰਗ)- ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਜੋ 19 ਫਰਵਰੀ ਦਿਨ ਐਤਵਾਰ ਨੂੰ ਹੋ ਰਹੀ ਹੈ।PPN1702201726ਇਸ ਇਕੱਤਰਤਾ ਦੌਰਾਨ ਅਮਰੀਕਾ ਵੱਸਦੇ ਪ੍ਰਵਾਸੀ ਨੌਜਵਾਨ ਲੇਖਕ ਸਿੰਦਰ ਸਿੰਘ ਮੀਰਪੁਰੀ (ਨਵਾਂ ਸ਼ਹਿਰ) ਦੀ ਪਲੇਠੀ ਪੁਸਤਕ ‘ਸਰਦਾਰੀਆਂ’ ਲੋਕ ਅਰਪਣ ਕੀਤੀ ਜਾ ਰਹੀ ਹੈ।ਜਿਸ ਵਿੱਚ ਲੇਖਕ ਨੇ ਅਜੋਕੇ ਸਮੇਂ `ਤੇ ਗਹਿਰੀ ਚੋਟ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਬੱਬੀ ਨੇ ਦੱਸਿਆ ਕਿ ਇਸ ਮੌਕੇ ਲੱਚਰ ਗਾਇਕੀ ਵਿਰੁੱਧ ਝੰਡਾ ਚੁੱਕਣ ਵਾਲੇ ਨੌਜਵਾਨ ਲੇਖਕ ਮਨਜਿੰਦਰ ਸਿੰਘ ਕਾਲਾ ਸਰੌਦ, ਇੰਦਰਜੀਤ ਸਿੰਘ ਜਲੰਧਰ (ਸਪੋਕਸਮੈਨ) ਆਦਿ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸਾਹਿਤਕ ਸਖਸ਼ੀਅਤਾਂ ਵੀ ਪੁੱਜ ਰਹੀਆਂ ਹਨ।ਰਿਲੀਜ਼ ਸਮਾਰੋਹ ਉਪਰੰਤ ਹਾਜਰ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply