ਨਵੀ ਦਿੱਲੀ, 16 ਫਰਵਰੀ (ਪੰਜਾਬ ਪੋਸਟ ਬਿਊਰੋ)- ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥ ਦੋਖੀ ਸਿਰਸਾ ਸਾਧ ਦੀ ਪੁਸ਼ਤਪਨਾਹੀ ਲਈ ਦੋਸ਼ੀ ਠਹਿਰਾਉਦਿਆ ਕਿਹਾ ਕਿ ਇਹਨਾਂ ਪੰਥ ਦੋਖੀਆ ਨੂੰ ਸਿੱਖ ਮੂੰਹ ਨਾ ਲਗਾਉਣ ਤੇ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਪੰਜਾਬ ਦੀ ਤਰ੍ਰਾ ਭਾਂਜ ਦੇਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਦੇ ਵਿਰੋਧ ਕਾਰਨ ਹੀ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿੱਚ ਕਿਸੇ ਵੀ ਹੋਰਡਿੰਗ ‘ਤੇ ਬਾਦਲਾਂ ਦੀਆ ਤਸਵੀਰਾਂ ਨਹੀ ਲਗਾਈਆ ਹਨ ਜਦ ਕਿ 2013 ਵਿੱਚ ਚਿੱਟੇ ਦੇ ਵਪਾਰੀ ਬਿਕਰਮ ਸਿੰਘ ਮਜੀਠੀਆ ਸਮੇਤ ਬਾਦਲ ਪਰਿਵਾਰ ਦੀਆ ਤਸਵੀਰਾਂ ਵੀ ਲਗਾਈਆ ਸਨ।ਉਹਨਾਂ ਕਿਹਾ ਕਿ ਅੱਜ ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਢੀਡਸਾ ਦਿੱਲੀ ਵਿੱਚ ਬਾਦਲ ਦਲ ਦਾ ਪ੍ਰਚਾਰ ਕਰਨ ਲਈ ਆ ਰਹੇ ਹਨ, ਜਦ ਕਿ ਬੀਬੀ ਜਗੀਰ ਕੌਰ ਆਪਣੀ ਬੇਟੀ ਤੇ ਉਸ ਦੇ ਪੇਟ ਵਿੱਚ ਪਲਦੇ ਬੱਚੇ ਦੇ ਕਤਲ ਦੀ ਦੋਸ਼ੀ ਹੈ ਜਦ ਕਿ ਸੁਖਦੇਵ ਸਿੰਘ ਢੀਂਡਸਾ ‘ਡਿਠੇ ਸਭੈ ਥਾਵ ਨਹੀ ਤੁਧ ਜੇਹਿਆ’ ਦੇ ਬਰਾਬਰ ਮਸਤੂਆਣਾ ਸਾਹਿਬ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਰਾਬਰ ਇੱਕ ਵੱਖਰਾ ਸ੍ਰੀ ਦਰਬਾਰ ਸਾਹਿਬ ਬਣਾਉਣ ਦਾ ਦੋਸ਼ੀ ਹੈ।ਜਿਸ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੀ ਤੇ ਅਕਾਲ ਤਖਤ ਸਾਹਿਬ ਤੇ ਸਰੋਵਰ ਪੂਰਣ ਤੇ ਹਰਿ ਕੀ ਪੌੜੀ ਨੂੰ ਢਾਹੁਣ ਦੇ ਆਦੇਸ਼ ਦਿੱਤਾ ਸੀ ਪਰ ਅੱਜ ਤੱਕ ਢੀਡਸੇ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀ ਕੀਤੀ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆ ਨੂੰ ਗ੍ਰਿਫਤਾਰ ਵੀ ਨਹੀ ਕੀਤਾ। ਇਸ ਲਈ ਸੌਦਾ ਸਾਧ ਦੇ ਚਰਨਾਂ ਵਿੱਚ ਬੈਠਣ ਵਾਲਿਆਂ ਦਾ ਵਿਰੋਧ ਹੋਵੇਗਾ । ਉਹਨਾਂ ਨੇ ਦਿੱਲੀ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਲੀਆਂ ਨੂੰ ਮੂੰਹ ਨਾ ਲਾਉਣ ਤੇ ਉਹਨਾਂ ਦਾ ਬਾਈਕਾਟ ਕਰਕੇ ਦਿੱਲੀ ਕਮੇਟੀ ਵਿੱਚੋ ਬੋਰੀਆ ਬਿਸਤਰਾ ਗੋਲ ਕਰ ਦੇਣ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media