ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਵਜੋ ਜਿਮਨੀ ਚੋਣ ਲੜਣ ਵਾਲੇ ਗੁਰਜੀਤ ਸਿੰਘ ਅੋਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੂੰ ਨੋਟਬੰਦੀ ਮਾਮਲੇ ਤੇ ਸਵਾਲਾਂ ਦੇ ਘੇਰੇ ਵਿਚ ਲਿਆਦਿਆਂ ਕਿਹਾ ਕਿ ਉਹ ਅੰਬਾਨੀ, ਅਡਾਨੀ ਦੇ ਦੂਤ ਵਜੋ ਨਹੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਕੰਮ ਕਰਨ।
ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿਚ ਔਜਲਾ ਨੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਵਾਸੀਆਂ ਦਾ ਆਰਥਿਕ ਸ਼ੋਸ਼ਨ ਹੋਇਆ ਹੈ।ਉਨ੍ਹਾਂ ਕਿਹਾ ਕਿ 8 ਨਵੰਬਰ 2016 ਤੋ ਲੈ ਕੇ ਅੱਜ ਤਕ ਦੇਸ਼ ਦਾ ਹਰ ਵਰਗ ਆਪਣੇ ਪੈਸੇ ਲੈਣ ਲਈ ਬੈਂਕਾਂ ਦੀਆਂ ਕਤਾਰਾਂ ਵਿਚ ਖੜਾ ਹੈ।ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਨੂੰ ਨੋਟ ਬਦਲਣ ਲਈ ਰਿਜ਼ਰਵ ਬੈਂਕ ਵਲੋ ਤੈਅ ਕੀਤੀ ਸਮਾਂ ਸੀਮਾਂ `ਤੇ ਟਿਪਣੀ ਕਰਦਿਆਂ ਔਜਲਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਲਈ ਨੋਟ ਬਦਲਣ ਦੀ ਸਹੂਲਤ ਹਵਾਈ ਅੱਡੇ `ਤੇ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਵਲੋ ਇਹ ਸਹੂਲਤ ਦਿਲੀ ਅਤੇ ਮੂੰਬਈ ਵਿਚ ਹੀ ਦਿੱਤੇ ਜਾਣ ਦਾ ਐਲਾਨ ਕੀਤਾ ਹੈ ਜਿਸ ਕਾਰਨ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੰਮੀਆਂ ਲਾਇਨਾਂ ਕਾਰਨ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਕਈ ਕਈ ਦਿਨ ਤਕ ਦਿਲੀ ਤੇ ਮੂੰਬਈ ਵਿਚ ਰੁਕਣਾ ਪੈ ਰਿਹਾ ਹੈ, ਜੋ ਕਿ ਮਹਿੰਗਾ ਹੈ।ਇਹ ਸਿੱਧੇ ਤੌਰ `ਤੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦਾ ਆਰਥਿਕ ਸ਼ੋਸ਼ਨ ਹੈ।ਔਜਲਾ ਨੇ ਕਿਹਾ ਕਿ ਇਨ੍ਹਾਂ ਦੋਹਾਂ ਰਾਜਾਂ ਵਿਚ ਨੋਟ ਬਦਲਣ ਲਈ ਲੱਗੀਆਂ ਲੰਮੀਆਂ ਲਾਈਨਾਂ ਸੰਕੇਤ ਕਰਦੀਆਂ ਹਨ ਕਿ ਸਰਕਾਰ ਦਾ ਇਹ ਫੈਸਲਾ ਦੇਸ਼ ਹਿੱਤ ਵਿਚ ਨਹੀ ਬਲਕਿ ਕੁੱਝ ਵਿਅੱਕਤੀਆਂ ਦੇ ਹਿੱਤ ਵਿਚ ਹੈ।ਔਜਲਾ ਨੇ ਮੰਗ ਕੀਤੀ ਕਿ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਮੂਲ ਦੇ ਪ੍ਰਵਾਸੀ ਭਾਰਤੀਆਂ ਨੂੰ ਨੋਟ ਬਦਲਣ ਦੀ ਸਹੂਲਤ ਹਵਾਈ ਅੱਡੇ ਤੇ ਜਾਂ ਫਿਰ ਜਿਸ ਰਾਜ ਦੇ ਵਸਨੀਕ ਹਨ, ਉਸੇ ਰਾਜ ਦੀ ਰਾਜਧਾਨੀ ਵਿਚ ਪ੍ਰਦਾਨ ਕੀਤੀ ਜਾਵੇ ਤਾਂ ਕਿ ਵਿਦੇਸ਼ਾਂ ਵਿਚ ਵਸਦੇ ਭਾਰਤੀ ਮੂਲ ਦੇ ਪਵਾਸੀ ਭਾਰਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਏ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media