ਫਾਜ਼ਿਲਕਾ, 20 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਸਿਗਲਾ ਪੈਥ ਲੈਬ ਦੇ ਸਹਿਯੋਗ ਨਾਲ ਮੈਡੀਕਲ ਜਾਂਚ ਕੈਂਪ ਦਾ ਅਯੋਜਨ ਕੀਤਾ ਗਿਆ। ਕਲੱਬ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਵਿਚ ਸਥਾਨਕ ਸਿਗਮਾ ਪੈਥ ਲੈਬ ਵਾਨ ਬਾਜ਼ਾਰ ਵਿਚ ਲਗਾਏ ਇਸ ਕੈਂਪ ਵਿਚ 85 ਵਿਅਕਤੀਆਂ ਦੇ ਖੂਨ ਦੀ ਜਾਂਚ ਕੀਤੀ ਗਈ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਇੰਜੀਨੀਅਰ ਪ੍ਰਦੀਪ ਸੇਠੀ ਸਨ। ਇਸ ਮੌਕੇ ਨਰਿੰਦਰ ਸਚਦੇਵਾ ਸਕੱਤਰ, ਅਜੈ ਨਾਰੰਗ, ਐਡਵੋਕੇਟ ਸੁਮਿਤ ਡੋਡਾ, ਅਸ਼ੋਕ ਵਾਟਸ, ਡਾ. ਸੰਦੀਪ ਗੋਇਲ, ਗੋਲਡੀ ਲੂਥਰਾ, ਸਤੀਸ਼ ਸਚਦੇਵਾ, ਜਤਿੰਦਰ ਵਰਮਾ, ਲੈਕਚਰਾਰ ਅਸ਼ਵਨੀ ਪਰੁਥੀ, ਗੁਰਵਿੰਦਰ ਚੋਪੜਾ, ਕੁਲਦੀਪ ਗਰੋਵਰ, ਲੋਕੇਸ਼ ਅਰੋੜਾ, ਅਲੋਕ ਕਟਾਰੀਆ, ਦੀਪਕ ਵਾਟਸ, ਚੰਦਰ ਮੋਹਨ ਸੇਠੀ, ਰਕੇਸ਼ ਸੇਠੀ, ਸ਼ਲਿੰਦਰ ਵਢੇਰਾ, ਸੰਜੀਵ ਗਰੋਵਰ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media