ਫਾਜ਼ਿਲਕਾ, 20 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸਰਕਾਰੀ ਐਮ.ਆਰ.ਕਾਲਜ ਦੇ ਵਿਦਿਆਰਥੀਆਂ ਨੇ ਫੀਸਾਂ ਵਿਚ ਕੀਤੇ ਵਾਧੇ ਖਿਲਾਫ਼ ਕਾਲੇ ਬਿਲੇ ਲਗਾਕੇ ਰੋਸ ਪ੍ਰਗਟ ਕੀਤਾ। ਸੰਬੋਧਤ ਕਰਦੇ ਹੋਏ ਜੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ , ਵਿਦਿਆਰਥੀ ਆਗੂ ਸਤਨਾਮ ਘੱਲੂ, ਮੁਕੇਸ਼ ਕੁਮਾਰ ਅਤੇ ਜੋਤੀ ਨੇ ਦੱਸਿਆ ਕਿ ਸਰਕਾਰੀ ਐਮ.ਆਰ.ਕਾਲਜ ਦੇ ਵਿਦਿਆਰਥੀਆਂ ਨੇ ਪਿਛਲੇ ਇੱਕ ਹਫ਼ਤੇ ਤੋਂ ਵਧੀਆਂ ਹੋਈਆਂ ਫੀਸਾਂ ਦਾ ਬਾਈਕਾਟ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣਾ ਭਵਿੱਖ ਖਤਰੇ ਵਿਚ ਪਾਕੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਵਿਦਿਆਰਥੀ ਆਗੂ ਮੋਨੀਕਾ ਖੰਨਾ, ਸੰਨੀ ਅਤੇ ਰਾਜੇਸ਼ ਨੇ ਦੱਸਿਆ ਕਿ ਸਮੇਂ ਦੀ ਹਰ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਵਾੜ ਕਰਦੀ ਰਹੀ ਹੈ ਅਤੇ ਲਗਾਤਾਰ ਫੀਸਾਂ ਵਿਚ ਵਾਧਾ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਅੱਧ ਵਿਚਕਾਰ ਛੱਡਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉੌਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਆਰਥਿਕ ਪੱਖੋਂ ਕਾਫ਼ੀ ਪਿਛੜਿਆਂ ਇਲਾਕਾ ਹੈ। ਇੱਥੇ ਕੋਈ ਰੋਜ਼ਗਾਰ ਦਾ ਵਸੀਲਾ ਨਹੀਂ ਹੈ ਜਿਸ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਹੀ ਮਾੜੀ ਹੈ। ਇਸ ਕਰਕੇ ਵਿਦਿਆਰਥੀ ਫੀਸਾਂ ਭਰਨ ਵਿਚ ਅਸਮਰਥ ਹਨ। ਇਸ ਕਰਕੇ ਜਦੋਂ ਤੱਕ ਫੀਸਾਂ ਦਾ ਵਾਧਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਵਿਦਿਆਰਥੀ ਆਪਣਾ ਸੰਘਰਸ਼ ਜਾਰੀ ਰਖਣਗੇ। ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਵੱਡੇ ਪੱਧਰ ਤੇ ਕਾਂਨਫੈਂਸ ਕੀਤੀ ਜਾ ਰਹੀ ਹੈ। ਇਸ ਮੌਕੇ ਜੀਨੂੰ ਕੰਬੋਜ, ਸ਼ਿਲਪਾ, ਨੀਲਮ ਰਾਣੀ, ਸੋਰਭ, ਰਿੰਕੂ, ਸੰਨੀ, ਵਿਨੋਦ, ਸਰਵਨ ਕੁਮਾਰ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media