Tuesday, March 17, 2026

ਅੰਮ੍ਰਿਤਸਰ ਸਥਾਪਨਾ ਦਿਵਸ ਨੂੰ ਸੁਚੱਜੇ ਢੰਗ ਨਾਲ ਮਨਾਉਣ ਦੀ ਅਪੀਲ਼

ਅੰਮ੍ਰਿਤਸਰ, 17 ਜੂਨ (ਜਸਬੀਰ ਸਿੰਘ ਸੱਗੂ)- ਇਸ ਸਾਲ ਅੰਮ੍ਰਿਤਸਰ ਸਥਾਪਨਾ ਦਿਵਸ 27  ਜੂਨ  ਨੂੰ ਮਨਾਇਆ ਜਾ ਰਿਹਾ ਹੈ। ਈਕੋ- ਅੰਮ੍ਰਿਤਸਰ ਸਾਰੇ ਸ਼ਹਿਰ ਵਾਸੀਆਂ ਅਤੇ ਇਸ ਪਵਿੱਤਰ ਨਗਰੀ ਦੀਆਂ ਸਾਰੀਆਂ ਸੰਸਥਾਵਾਂ ਨੂੰ ਇਹ ਅਪੀਲ ਕਰਦਾ ਹੈ ਕਿ ਇਸ ਸਥਾਪਨਾ ਦਿਵਸ ਨੂੰ ਇੱਕ ਸੁਚੱਜੇ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾਵੇ। ਸਿੱਖ ਕਲੰਡਰ ਦੇ ਹਿਸਾਬ ਦੇ ਨਾਲ ਹਾੜ੍ਹ ਵਧੀ 13 ਨੂੰ ਚੌਥੇ ਗੁਰੁ ਸ਼੍ਰੀ ਗੁਰੁ ਰਾਮਦਾਸ ਜੀ ਨੇ ਇਹ ਇਤਿਹਾਸਿਕ ਸ਼ਹਿਰ ਵਸਾਇਆ ਜੋ ਅੱਜ ਦੀ ਤਾਰੀਖ ਵਿੱਚ ਦੁਨੀਆ ਦੇ ਸੱਭ ਤੋਂ ਚਹੇਤੇ ਧਾਰਮਿਕ ਸ਼ਹਿਰਾਂ ਵਿੱਚੋਂ ਇੱਕ ਹੈ। ਅਮਰੀਕਾ ਦੀ ਈਕੋਸਿੱਖ ਸੰਸਥਾ ਨੇ ਸ਼੍ਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ 36 ਸਾਲਾਂ ਦੇ ਲੰਬੇ ਵਕਫੇ ਮਗਰੋਂ ਪ੍ਰਸ਼ਾਸਨ, ਈਕੋ ਅੰਮ੍ਰਿਤਸਰ ਅਤੇ ਸ਼ਹਿਰ ਦੇ ਵਾਸੀਆਂ ਦੇ ਨਾਲ ਰਲ ਕੇ ਇਸ ਇਤਿਹਾਸਿਕ ਦਿਨ ਨੂੰ ਮੁੜ ਤੋਂ ਮਨਾਉਣਾ ਆਰੰਭਿਆ। ਪਿਛਲੇ ਸਾਲ ਇਹ ਦਿਨ 6 ਜੁਲਾਈ ਨੂੰ ਮਨਾਇਆ ਗਿਆ ਤਾਂ ਜੋ ਇਸ ਪਵਿੱਤਰ ਸ਼ਹਿਰ ਦੇ ਵਾਸੀ ਇਸ ਨਾਅਰੇ ਨੂੰ (ਅੰਮ੍ਰਿਤਸਰ ਮੇਰਾ ਸ਼ਹਿਰ, ਮੇਰਾ ਮਾਣ, ਮੇਰੀ ਜਿੰਮੇਵਾਰੀ) ਆਪਣੇ ਮਨ ਦੇ ਵਿੱਚ ਵਸਾਉਣ।ਹਰ ਰੋਜ ਇਸ ਸ਼ਹਿਰ ਦੇ ਕੁਦਰਤੀ ਸੌਮੇ ਅਤੇ ਬੁਨਿਆਦੀ ਢਾੰਚੇ ਇੱਕ ਲੱਖ ਤੋਂ ਵੱਧ ਯਾਤਰੂਆਂ ਅਤੇ ਸ਼ਰਧਾਲੂਆਂ ਦੀ ਆਵਾਜਾਈ ਕਰਕੇ ਖਿੱਚੇ-ਤਾਨੇ ਜਾਂਦੇ ਹਨ ਇਸ ਕਰਕੇ ਇੱਕ ਬਹੁਤ ਉੱਘੀ ਜਰੂਰਤ ਹੈ ਕਿ ਸ਼ਹਿਰ ਦੀ ਸਿਹਤ ਵਾਸਤੇ ਕੁਦਰਤੀ ਪੱਖ ਤੋਂ ਨਵੀਨ ਯੋਜਨਾਵਾਂ ਉਲੀਕੀਆਂ ਜਾਣ। ਇਸ ਦਿਨ ਸ਼ਹਿਰ ਦੀਆਂ ਮੁੱਢਲੀਆਂ ਸੰਸਥਾਵਾਂ ਕਾਰੋਬਾਰ, ਧਾਰਮਿਕ ਅਦਾਰੇ, ਵਿੱਦਿਅਕ ਅਦਾਰੇ ਅਤੇ ਸ਼ਹਿਰ ਦੇ ਵਾਸੀ ਵੱਢੇ ਤੌਰ ਦੇ ਉੱਤੇ ਭਾਵੁਕ ਕੋਸ਼ਿਸ਼ਾਂ ਰਾਹੀਂ ਸ਼ਹਿਰ ਨੂੰ ਬਰਕਰਾਰ ਰੱਖਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। 2013 ਦੇ ਜਸ਼ਨ ਵਿੱਚ ਵਿੱਦਿਅਕ ਸੰਸਥਾਵਾਂ ਵੱਲੋਂ ਸੈਮੀਨਾਰ ਆਯੋਜਿਤ ਕੀਤੇ ਗਏ, ਸ਼ਹਿਰ ਵਿੱਚ ਜੀਰੋ ਡਿਸਪੋਸਲ ਪਾਰਕ ਬਣਾਏ ਗਏ, ਗੁਰੁਦਵਾਰਾਂ ਸਾਹਿਬਾਨਾਂ ਵਿੱਚ ਧਾਰਮਿਕ ਸਮਾਗਮ ਉਲੀਕੇ ਗਏ, ਨਗਰ ਕੀਰਤਨਾਂ ਨੂੰ ਸਾਫ ਕਰਨ ਦੇ ਕਾਰਜ ਆਰੰਭੇ ਗਏ, ਸ਼ਹਿਰ ਦੇ ਉੱਘੇ ਕਲਾਕਾਰਾਂ ਦੇ ਕੰਮ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਗੁਰੂ ਰਾਮਦਾਸ ਜੀ ਇੰਟਰਨੈਸ਼ਲ ਹਵਾਈ ਅੱਡੇ ਉੱਤੇ ਅੱਜ ਤਕ ਸੁਸ਼ੋਭਿਤ ਹੈ, ਇੰਡੀਅਨ ਮੈਡੀਕਲ ਐਸੋਸਿਏਸ਼ਨ ਵੱਲੋਂ ਹਸਪਤਾਲਾਂ ਵਿੱਚ ਵਾਤਾਵਰਨ ਤੇ ਫਿਲਮਾਂ ਦਿਖਾਈਆਂ ਗਈਆਂ, ਰੁੱਖ ਲਾਉਣ ਦੇ ਅਤੇ ਸਫਾਈ ਦੇ ਅਭਿਆਨ ਚਲਾਏ ਗਏ ਅਤੇ ਇਸ ਤੋਂ ਇਲਾਵਾ ਸ਼ਹਿਰ ਦੇ ਸੱਭ ਧਰਮਾਂ ਅਤੇ ਵਰਗਾਂ ਤੋਂ ਵਾਸੀਆਂ ਨੇ ਇੱਕ ਸਿਟੀਜਨ ਮਾਰਚ ਵੀ ਕੱਢਿਆ।ਆਪਣੀ ਇਹਨਾਂ ਕੋਸ਼ਿਸ਼ਾਂ ਵਿੱਚ ਪਿੰਗਲਵਾੜਾ ਸੋਸਾਇਟੀ, ਭਾਈ ਗੁਰਇਕਬਾਲ ਸਿੰਘ ਜੀ ਜੱਥਾ, ਵਾਇਸ ਆਫ ਅੰਮ੍ਰਿਤਸਰ, ਫਾਕਲ ਪੁਆਇੰਟ ਐਸੋਸਿਏਸ਼ਨ, ਐਨ. ਸੀ. ਸੀ., ਕਾਰ ਸੇਵਾ ਖਡੂਰ ਸਾਹਿਬ, ਅੰਮ੍ਰਿਤਸਰ ਵਿਕਾਸ ਮੰਚ, ਦੁਰਗਿਆਨਾ ਕਮੇਟੀ, ਸ਼ਿਵਾਲਾ ਭਾਈਆਂ, ਜਾਮਾ ਮਸਜਿਦ ਖੈਰੂਦੀਨ, ਸੇਂਟ ਮੈਰੀਜ ਚਰਚ, ਏਅਰਪੋਰਟ ਅਥਾਰਿਟੀ ਆਫ ਇੰਡੀਆ, ਇੰਡੀਅਨ ਮੈਡਕਿਲ ਐਸੋਸਿਏਸ਼ਨ, ਮਿਸ਼ਨਰੀਜ ਆਫ ਖੁਦਾਇ ਖਿਦਮਤਗਾਰ, ਇੰਡੀਅਨ ਅਕੈਡਮੀ ਆਫ ਫਾਈਨ ਆਰਟਸ, ਕਲਿਆਨਮਈ ਅਤੇ ਮਿਸ਼ਨ ਆਗਾਜ ਵਰਗੀਆਂ ਸੰਸਥਾਵਾਂ ਨੇ  ਭਰਵਾਂ ਹੁੰਗਾਰਾ ਦਿੱਤਾ। ਵਿੱਦਿਅਕ ਅਦਾਰਿਆਂ ਦੀ ਸ਼ਮੂਲਿਅਤ ਬਾਰੇ ਜਿਨ੍ਹਾ ਕਿਹਾ ਜਾਏ ਉਹ ਘੱਟ ਹੈ।ਇਸ ਸਾਲ ਵੀ 27 ਜੂਨ ਨੂੰ ਸ਼ਹਿਰ ਦੀਆਂ ਸੰਸਥਾਵਾਂ ਵਲੋਂ ਹਫਤਾ ਭਰ ਲੰਬੇ ਪ੍ਰੋਗਰਾਮ ਉਲੀਕੇ ਗਏ ਹਨ।ਈਕੋ ਅੰਮ੍ਰਿਤਸਰ ਇਹ ਅਪੀਲ ਕਰਦਾ ਹੈ ਕਿ ਇਸ ਪਵਿੱਤਰ ਸ਼ਹਿਰ ਦੇ ਵਾਸੀ ਅਤੇ ਸੰਸਥਾਵਾਂ ਇਹੋ ਜਿਹੇ ਪ੍ਰੋਗਰਾਮ ਉਲੀਕਣ ਜੀਹਨਾਂ ਦਾ ਕੇਂਦਰ ਬਿੰਦੂ ਵਾਤਾਵਰਨ ਅਤੇ ਕੁਦਰਤ ਹੋਵੇ ਜੋ ਇਸ ਸ਼ਹਿਰ ਦੀ ਰੂਹਾਨੀਅਤ ਨੂੰ ਉਭਾਰ ਸਕੇ।ਈਕੋ ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀਂ ਜਾਪਾਨ ਵਿੱਚ ਵਾਤਾਵਰਨ ਤੇ ਹੋਈ ਇੱਕ ਵੱਢੀ ਕਾਨਫਰੰਸ ਵਿੱਚ ਸ਼ਮੂਲਿਅਤ ਕੀਤੀ ਗਈ ਸੀ।ਜਿਸ ਵਿੱਚ ਸੰਯੁਕਤ ਰਾਸ਼ਟਰ ਅਤੇ ਹੋਰ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਨੇ ਇਸ ਪਵਿੱਤਰ ਨਗਰੀ ਵਾਸਤੇ ਆਪਣੀ ਭਾਗੀਦਾਰੀ ਪਾਉਣ ਦਾ ਵਿਸ਼ਵਾਸ ਦਿਲਾਇਆ ਹੈ। ਈਕੋ ਅੰਮ੍ਰਿਤਸਰ ਦੇ ਚੇਅਰਮੈਨ ਸ਼. ਗੁਨਬੀਰ ਸਿੰਘ ਨੇ ਕਿਹਾ, ”ਇਹਨਾਂ ਕੋਸ਼ਿਸ਼ਾਂ ਰਾਹੀਂ ਅਸੀ ਆਸ ਕਰਦੇ ਹਾਂ ਕਿ ਸ਼ਹਿਰ ਵਾਸੀਆਂ ਦੀ ਇੱਕ ਲਹਿਰ ਬਣੇ ਜੋ ਸ਼ਹਿਰ ਨੂੰ ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਉਣ ਲਈ ਢੁੱਕਵੇਂ ਯਤਨ ਕਰਨ। ਰਾਮਦਾਸਪੁਰ ਦੀ ਨੁਹਾਰ ਬਦਲਣ ਦਾ ਜਿੰੰਮਾ ਇੱਕ ਇਕੱਲੇ ਨਾਗਰਿਕ ਅਤੇ ਸਾਡੇ ਸਾਰਿਆਂ ਦੀ ਸਾੰਝੀ ਜਿੰਮੇਵਾਰੀ ਉੱਤੇ ਨਿਰਭਰ ਕਰਦਾ ਹੈ”।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply