
ਬਟਾਲਾ, 18 ਜੂਨ (ਨਰਿੰਦਰ ਬਰਨਾਂਲ) – ਇਕ ਕਹਾਵਤ ਦੇ ਮੁਤਾਬਕ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ ,ਕਹਾਵਤ ਉਸ ਵੇਲੇ ਸਹੀ ਸਾਬਤ ਹੋਈ ਜਦੋ ਗਰਾਮ ਪੰਚਾਇਤ ਜੈਤੋਸਰਜਾ ਦੇ ਵਸਨੀਕ ਗਲੀਆਂ ਵਿਚ ਪਈ ਗੰਦਗੀ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿ ਕਿਤੇ ਕੋਈ ਬਿਮਾਰੀ ਆਦਿ ਨਾ ਫੈਲ ਜਾਵੇ , ਇਸ ਵਾਸਤੇ ਮਹੁੱਲੇ ਗਲੀਆਂ ਵਿਚ ਆਪ ਹੀ ਸਫਾਈ ਕਰਨ ਦਾ ਮੰਨ ਬਣਾਂ ਲਿਆ | ਗੁਰਦੇਵ ਸਿੰਘ ਆਰੇਵਾਲ ਤੋ ਮਿਲੀਜਾਣ ਕਾਰੀ ਮੁਤਾਬਕ ਇਹ ਵਧੀਆ ਪਿਰਤ ਹੈ ਜਿਹੜੀ ਆਮ ਲੋਕਾਂ ਨੂੰ ਬਿਮਾਰੀ ਤੋ ਬਚਾਏਗੀ ਤੇ ਇਸ ਨਾਲ ਆਪਣਾਂ ਆਲਾ ਦੁਆਲਾ ਵੀ ਸਾਫ ਸੁਥਰਾ ਰਹੇਗਾ| ਇਸ ਸਫਾਈ ਅਭਿਆਨ ਮੌਕੇ ਗੁਰਦੇਵ ਸਿੰਘ, ਗਿਆਨ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਰਾਜੂ , ਸਾਹਬੀ , ਜੋਧ ਸਿੰਘ , ਜੱਜ , ਲਵਲੀ ਆਦਿ ਸਾਮਲ ਸਨ|
Punjab Post Daily Online Newspaper & Print Media