ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਸਥਾਨਕ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ `ਯੁਨੀਕ ਐਕਸਪੈਸ਼ਨਜ਼` ਦੇ ਬੈਨਰ ਹੇਠ 23 ਤੋਂ 25 ਫਰਵਰੀ ਤੱਕ ਤਿੰਨ ਦਿਨਾ ਪੇਂਟਿੰਗ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਗੁਰੂ ਨਗਰੀ ਦੇ ਨਾਮਵਰ ਆਰਟਿਸਟ ਅਤੁੱਲ ਮਹਿਰਾ ਨੇ ਦੱਸਿਆ ਕਿ ਉਘੇ ਕਲਾਕਾਰ ਅਵਿਨਾਸ਼ ਗਗੇਟ ਦੀ ਦੇਖ ਰੇਖ ਹੇਠ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ ਦਾ ਉਦਘਾਟਨ 23 ਫਰਵਰੀ ਨੂੰ ਸ਼ਾਮ 4.00 ਵਜੇ ਆਰਟ ਗੈਲਰੀ ਦੇ ਸਕੱਤਰ ਡਾ. ਪੀ.ਐਸ ਗਰੋਵਰ ਆਪਣੇ ਸ਼ੁੱਭ ਕਰ ਕਮਲਾਂ ਨਾਲ ਕਰਨਗੇ।ਅਤੁਲ ਮਹਿਰਾ ਨੇ ਦੱਸਿਆ ਕਿ ਪਟਿਆਲਾ ਦੇ ਜਿੰਨਾਂ ਕਲਾਕਾਰਾਂ ਦੀਆਂ ਪੇਂਟਿੰਗਾਂ ਇਸ ਪ੍ਰਦਰਸ਼ਨੀ ਦਾ ਸ਼ਿੰਗਾਰ ਬਨਣਗੀਆਂ, ਉਨਾਂ ਵਿੱਚ ਗਾਇਤਰੀ ਵਰਮਾ, ਪ੍ਰਭਲੀਨ ਕੌਰ, ਮਮਤਾ ਸ਼ਰਮਾ, ਜਸਪ੍ਰੀਤ ਕੌਰ, ਨੀਟਾ ਰਾਣੀ, ਬਲਜੀਤ ਕੌਰ, ਜੈਸਮੀਨ ਕੌਰ, ਕ੍ਰਿਪਾਲ ਸਿੰਘ, ਬੇਅੰਤ ਸਿੰਘ, ਦੀਪਕ ਕੁਮਾਰ, ਮਨਿੰਦਰ ਖਰੌੜ, ਗੁਰਜੀਤ ਮਠਾੜੂ, ਆਯੂਸ਼ ਅਗਰਵਾਲ, ਰਵਿੰਦਰ ਸਿੰਘ ਆਦਿ ਸ਼ਾਮਲ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media