ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਬ੍ਰਹਮ ਕੁਮਾਰੀਜ਼ ਆਸ਼ਰਮ ਸੰਚਾਲਿਕਾ ਭੈਣ ਮੂਰਤੀ ਅਤੇ ਬ੍ਰਹਮ ਕੁਮਾਰੀ ਭੈਣ ਸੁਨੀਤਾ ਦੀ ਅਗਵਾਈ ਵਿੱਚ ਸ਼ਿਵਰਾਤਰੀ ਨੂੰ ਸਮਰਪਿਤ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬੀ.ਕੇ ਬਰੀਜ਼ ਭੈਣ ਬਰਨਾਲਾ ਅਤੇ ਧਨੌਲਾ ਤੋਂ ਬੀ.ਕੇ ਭੈਣ ਰਾਜ ਰਾਣੀ ਤੋਂ ਇਲਾਵਾ ਦੂਰੋਂ-ਨੇੜਿਉਂ ਹੋਰ ਸ਼ਰਧਾਲੂ ਵੀ ਪਹੁੰਚੇ ਹੋਏ ਸਨ।ਇਸ ਸ਼ੋਭਾ ਯਾਤਰਾ ਨੂੰ ਨਗਰ ਕੌਂਸਲ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਨੇ ਝੰਡੀ ਦੇ ਕੇ ਰਵਾਨ ਕੀਤਾ।ਇਸ ਸ਼ੋਭਾ ਯਾਤਰਾ ਰਾਹੀਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਹੰਸ ਰਾਜ ਗਰਗ, ਮਦਨ ਲਾਲ ਵਰਮਾ, ਮਨਜੀਤ ਸਿੰਘ ਬਖਸ਼ੀ ਸੇਵਾਮੁਕਤ ਡੀ.ਪੀ.ਆਰ.ਓ ਅਤੇ ਸੁਰੇਸ਼ ਬਾਂਸਲ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media