Thursday, October 1, 2026

ਬ੍ਰਹਮ ਕੁਮਾਰੀਜ ਵੱਲੋਂ ਸ਼ਿਵਰਾਤਰੀ ਦੇ ਮੌਕੇ ਕੱਢੀ ਗਈ ਸ਼ੋਭਾ ਯਾਤਰਾ

ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਬ੍ਰਹਮ ਕੁਮਾਰੀਜ਼ ਆਸ਼ਰਮ ਸੰਚਾਲਿਕਾ ਭੈਣ ਮੂਰਤੀ ਅਤੇ ਬ੍ਰਹਮ ਕੁਮਾਰੀ ਭੈਣ ਸੁਨੀਤਾ ਦੀ ਅਗਵਾਈ ਵਿੱਚ ਸ਼ਿਵਰਾਤਰੀ ਨੂੰ ਸਮਰਪਿਤ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।PPN2202201712ਇਸ ਮੌਕੇ ਬੀ.ਕੇ ਬਰੀਜ਼ ਭੈਣ ਬਰਨਾਲਾ ਅਤੇ ਧਨੌਲਾ ਤੋਂ ਬੀ.ਕੇ ਭੈਣ ਰਾਜ ਰਾਣੀ ਤੋਂ ਇਲਾਵਾ ਦੂਰੋਂ-ਨੇੜਿਉਂ ਹੋਰ ਸ਼ਰਧਾਲੂ ਵੀ ਪਹੁੰਚੇ ਹੋਏ ਸਨ।ਇਸ ਸ਼ੋਭਾ ਯਾਤਰਾ ਨੂੰ ਨਗਰ ਕੌਂਸਲ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਨੇ ਝੰਡੀ ਦੇ ਕੇ ਰਵਾਨ ਕੀਤਾ।ਇਸ ਸ਼ੋਭਾ ਯਾਤਰਾ ਰਾਹੀਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਹੰਸ ਰਾਜ ਗਰਗ, ਮਦਨ ਲਾਲ ਵਰਮਾ, ਮਨਜੀਤ ਸਿੰਘ ਬਖਸ਼ੀ ਸੇਵਾਮੁਕਤ ਡੀ.ਪੀ.ਆਰ.ਓ ਅਤੇ ਸੁਰੇਸ਼ ਬਾਂਸਲ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply