Tuesday, September 1, 2026

ਸ਼੍ਰੀ ਰਣਕੇਸ਼ਵਰ ਮਹਾਂਦੇਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦੀਆਂ ਤਿਆਰੀਆਂ ਮੁਕੰਮਲ

 ਰਣੀਕੇ ਮੰਦਰ ਵਿਖੇ ਵਿਸ਼ਾਲ ਮੇਲਾ 23, 24 ਤੇ 25 ਫਰਵਰੀ ਨੂੰ
ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੀ ਰਣਕੇਸ਼ਵਰ ਮਹਾਂਦੇਵ (ਸ਼ਿਵ ਮੰਦਰ) ਰਣੀਕੇ ਵਿਖੇ ਮਹਾਂਸ਼ਿਵਰਾਤਰੀ ਉਤਸਵ 23, 24 ਤੇ 25 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਕਾਫੀ ਦਿਨਾਂ ਤੋਂ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ ਅਤੇ ਹੁਣ ਮੁਕੰਮਲ ਤਿਆਰੀ ਕਰ ਲਿੱਤੀ ਗਈ ਹੈ।Shiv jiਇਸ ਮੌਕੇ ਉਤਸਵ ਦੇ ਪਹਿਲੇ ਦਿਨ ਅਖੰਡ ਜਯੋਤੀ ਪੂਜਨ ਸ਼੍ਰੀ ਦੇਵਿੰਦਰ ਕੁਮਾਰ (ਅਹਿਮਦਗੜ੍ਹ), ਉਤਸਵ ਦਾ ਸ਼ੁਭ ਆਰੰਭ ਸ਼੍ਰੀ ਸੋਮਨਾਥ ਅੱਗਰਵਾਲ (ਭੱਠੇ ਵਾਲੇ) ਲੂਧਿਆਣਾ ਅਤੇ 24 ਫਰਵਰੀ ਨੂੰ ਝੰਡਾ ਰਸਮ ਅਤੇ ਪੂਜਨ ਸ਼੍ਰੀ ਸੰਜੀਵ ਮਿੱਤਲ (ਲੂਧਿਆਣਾ ਵਾਲੇ) ਦੇ ਕਰ ਕਮਲਾਂ ਨਾਲ ਕੀਤਾ ਜਾਵੇਗਾ।ਇਹਨਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਮੰਦਰ ਟਰੱਸਟ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਧੂਰੀ-ਬਰਨਾਲਾ ਰੋਡ ਉਪੱਰ ਸਥਿਤ ਇਸ ਮੰਦਰ ਦਾ ਸਬੰਧ ਮਹਾਭਾਰਤ ਨਾਲ ਹੈ, ਦੁਆਪਰ ਯੂੱਗ ਵਿੱਚ ਇਸੇ ਜਗਾ੍ਹ `ਤੇ ਅਰਜੁਨ ਨੇ ਤਪੱਸਿਆ ਕੀਤੀ ਸੀ ਅਤੇ ਅਰਜੁਨ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਨੇ ਖੁਦ ਪ੍ਰਗਟ ਹੋ ਕੇ ਉਸ ਨੂੰ ਗਾਂਡੀਵ ਧਨੁੱਸ਼ ਪ੍ਰਦਾਨ ਕੀਤਾ ਸੀ ਅਤੇ ਕੁਝ ਹੋਰ ਇਤਿਹਾਸਕ ਗੱਲਾਂ ਨਾਲ ਸਬੰਧਤ ਹੋਣ ਕਰਕੇ ਇਸ ਤੀਰਥ ਸਥਾਨ ਦਾ ਨਾਮ ਰਣਕੇਸ਼ਵਰ ਮਹਾਂਦੇਵ ਸ਼ਿਵ ਮੰਦਰ ਦੇ ਨਾਲ ਪੂਰੇ ਸੰਸਾਰ ਵਿੱਚ ਵਿਖਿਆਤ ਹੋਇਆ।ਉਹਨਾਂ ਕਿਹਾ ਕਿ ਮੰਦਰ ਵਿੱਚ ਮਹਾਂਦੇਵ ਸੰਸਕ੍ਰਿਤ ਪਾਠਸ਼ਾਲਾ ਜੋ ਮਾਇਆਵਤੀ ਟਰੱਸਟ ਵੱਲੋਂ ਸੰਚਾਲਿਤ ਹੈ, ਵਿਖੇ ਮੁਫਤ ਵਿੱਦਿਆ ਉਪਲੱਬਧ ਕਰਵਾਈ ਜਾਂਦੀ ਹੈ।ਉਹਨਾਂ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਵਰਤਧਾਰੀਆਂ ਲਈ ਔਗਲੇ ਦੇ ਪਕੌੜੇ, ਖੀਰ ਤੋਂ ਇਲਾਵਾ ਵੱਖੋ-2 ਸੰਸਥਾਵਾਂ ਵੱਲੋਂ ਲੰਗਰ ਲਗਾ ਕੇ ਭੰਡਾਰਾ ਅਤੁੱਟ ਵਰਤੇਗਾ। ਉਹਨਾਂ ਇਹ ਵੀ ਦੱਸਿਆ ਕਿ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਰਣਕੇਸ਼ਵਰ ਮੰਦਰ ਵਿੱਚ ਖਾਸ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਸ ਉਤਸਵ ਵਿੱਚ ਪਵਿੱਤਰ ਸ਼ਿਵਲਿੰਗ ਉੱਪਰ ਜਲ ਚੜਾਉਣ ਵੇਲੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply