Wednesday, June 24, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਿਸ਼ੀ ਬੋਧ ਦਿਵਸ ਨੂੰ ਸਮਰਪਿਤ ਹਵਨ ਯੱਗ ਦਾ ਅਯੋਜਨ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਿਸ਼ੀ ਬੋਧ ਦਿਵਸ ਨੰ ਸਮਰਪਿਤ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਕੂਲ  ਪ੍ਰਿੰਸੀਪਲ ਅੰਜਨਾ ਗੁਪਤਾ, ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਸਟਾਫ ਮੈਂਬਰਾਂ ਨੇ ਯੱਗ ਦੀ ਪਵਿੱਤਰ ਅਗਨੀ ਵਿੱਚ ਸਮੱਗਰੀ ਦੀਆਂ ਆਹੂਤੀਆਂ ਪਾਈਆਂ ਅਤੇ ਵੈਦਿਕ ਭਜਨਾਂ ਦਾ ਗਾਇਨ ਕੀਤਾ ਗਿਆ। PPN2302201725
ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਉਨਾਂ ਮਹਾਨ ਰਿਸ਼ੀਆਂ ਵਿਚੋਂ ਪ੍ਰਮੁੱਖ ਸਨ ਜਿੰਨਾਂ ਨੇ  ਦੇਸ਼ ਵਿੱਚ ਪ੍ਰਚਲਿਤ ਅੰਧਵਿਸ਼ਵਾਸ, ਵੱਖ ਵੱਕ ਤਰਾਂ ਦੇ ਆਡੰਬਰਾਂ ਦਾ ਵਿਰੋਧ ਕੀਤ ਅਤੇ ਆਰਿਆ ਸਮਾਜ ਦੀ ਸਥਾਪਨਾ ਕੀਤੀ। ਸਮਾਜ ਵਿਚੋਂ ਅਗਿਆਨਤਾ ਤੇ ਅੰਧਕਾਰ ਦੇ ਖਾਤਮੇ ਲਈ ‘ਸਤਿਆਰਥ ਪ੍ਰਕਾਸ਼’ ਕੀ ਰਚਨਾ ਕੀਤੀ, ਬਾਲ ਵਿਵਾਹ ਦਾ ਵਿਰੋਧ ਅਤੇ ਵਿਧਵਾ ਵਿਵਾਹ ਨੂੰ ਵਧਾਵਾ ਦਿੱਤਾ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਨਾਂ ਵਲੋਂ ਦਰਸਾਏ ਮਾਰਗ `ਤੇ ਚੱਲੀਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply