ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਰਿਸ਼ੀ ਬੋਧ ਦਿਵਸ ਨੰ ਸਮਰਪਿਤ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅੰਜਨਾ ਗੁਪਤਾ, ਅਧਿਆਪਕਾਂ, ਵਿਦਿਆਰਥੀਆਂ ਤੇ ਹੋਰ ਸਟਾਫ ਮੈਂਬਰਾਂ ਨੇ ਯੱਗ ਦੀ ਪਵਿੱਤਰ ਅਗਨੀ ਵਿੱਚ ਸਮੱਗਰੀ ਦੀਆਂ ਆਹੂਤੀਆਂ ਪਾਈਆਂ ਅਤੇ ਵੈਦਿਕ ਭਜਨਾਂ ਦਾ ਗਾਇਨ ਕੀਤਾ ਗਿਆ। 
ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਉਨਾਂ ਮਹਾਨ ਰਿਸ਼ੀਆਂ ਵਿਚੋਂ ਪ੍ਰਮੁੱਖ ਸਨ ਜਿੰਨਾਂ ਨੇ ਦੇਸ਼ ਵਿੱਚ ਪ੍ਰਚਲਿਤ ਅੰਧਵਿਸ਼ਵਾਸ, ਵੱਖ ਵੱਕ ਤਰਾਂ ਦੇ ਆਡੰਬਰਾਂ ਦਾ ਵਿਰੋਧ ਕੀਤ ਅਤੇ ਆਰਿਆ ਸਮਾਜ ਦੀ ਸਥਾਪਨਾ ਕੀਤੀ। ਸਮਾਜ ਵਿਚੋਂ ਅਗਿਆਨਤਾ ਤੇ ਅੰਧਕਾਰ ਦੇ ਖਾਤਮੇ ਲਈ ‘ਸਤਿਆਰਥ ਪ੍ਰਕਾਸ਼’ ਕੀ ਰਚਨਾ ਕੀਤੀ, ਬਾਲ ਵਿਵਾਹ ਦਾ ਵਿਰੋਧ ਅਤੇ ਵਿਧਵਾ ਵਿਵਾਹ ਨੂੰ ਵਧਾਵਾ ਦਿੱਤਾ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਉਨਾਂ ਵਲੋਂ ਦਰਸਾਏ ਮਾਰਗ `ਤੇ ਚੱਲੀਏ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media