Wednesday, June 24, 2026

ਏਕਲ ਵਿਦਿਆਲਿਆ ਅਭਿਆਨ ਨੇ ਅਰਧ ਸਲਾਨਾ ਕੈਂਪ ਲਗਾਇਆ

ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ-ਵਿਨੀਤ ਅਰੋੜਾ) – ਏਕਲ ਵਿਦਿਆਲਿਆ ਅਭਿਆਨ ਦੇ ਫਾਜ਼ਿਲਕਾ ੰਸਭਾਗ ਵੱਲੋਂ ਸਥਾਨਕ ਸੁੰਦਰ ਆਸ਼ਰਮ ਵਿਚ ਆਚਾਰੀਆਂ ਦਾ ਅਰਧ ਸਲਾਨਾ ਅਭਿਆਸ ਵਰਗ ਸ਼ੁਰੂ ਕੀਤਾ ਗਿਆ। ਇਸ ਮੌਕੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ, ਮਹੇਸ਼ ਨਾਗਪਾਲ ਨੇ ਦੀਪ ਜਗਾਕੇ ਕੈਂਪ ਦੀ ਸ਼ੁਰੂਆਤ ਕੀਤੀ। PPN2402201710ਜਾਣਕਾਰੀ ਦਿੰਦੇ ਹੋਏ ਅਭਿਆਨ ਦੇ ਜ਼ਿਲ੍ਹਾ ਪ੍ਰਧਾਨ ਐਲ.ਡੀ ਸ਼ਰਮਾ ਨੇ ਦੱਸਿਆ ਕਿ 25 ਫਰਵਰੀ ਤੱਕ ਚੱਲਣ ਵਾਲੇ ਕੈਂਪ ਵਿਚ ਫਾਜ਼ਿਲਕਾ, ਬੱਲੂਆਣਾ, ਅਰਨੀਵਾਲਾ ਅਤੇ ਲਾਧੂਕਾ ਖੇਤਰ ਦੇ 90 ਆਚਾਰੀਆ ਹਿੱਸਾ ਲੈ ਰਹੇ ਹਨ, ਜੋ ਇੱਥੋਂ ਟ੍ਰੇਨਿੰਗ ਲੈਕੇ ਪਿੰਡਾਂ ਵਿਚ ਚੱਲ ਰਹੇ ਏਕਲ ਵਿਦਿਆਲਿਆ ਮਤਲਕ ਇੱਕ ਸਕੂਲ ਵਿਚ ਇੱਕ ਅਧਿਆਪਕ ਵਿਚ ਸ਼ਾਮ ਦੇ ਸਮੇਂ ਬੱਚਿਆਂ ਨੂੰ ਸਮਾਜਿਕ, ਧਾਰਮਿਕ ਅਤੇ ਦੇਸ਼ ਭਗਤੀ ਦੀ ਸਿੱਖਿਆ ਦੇਣਗੇ।

PPN2402201709ਇਸ ਤੋਂ ਇਲਾਵਾ ਔਰਤਾਂ ਨੂੰ ਅਰੋਗਿਆ ਰਹਿਣ ਸਬੰਧੀ, ਕਿਸਾਨਾਂ ਨੂੰ ਜੈਵਿਕ ਖੇਤੀ ਦੀ ਜਾਣਕਾਰੀ ਦੇਣਗੇ। ਇਸ ਮੌਕੇ ਬਜਰੰਗ ਲਾਲ ਗੁਪਤਾ ਨੇ ਜੈਵਿਕ ਖਾਦ ਸਬੰਧੀ ਜਾਣਕਾਰੀ ਦਿੱਤੀ ਤਾਕਿ ਜੈਵਿਕ ਖਾਦ ਦੀ ਉਤਪਾਦਾਂ ਦੀ ਵਰਤੋਂ ਕਰਕੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਏਕਲ ਅਭਿਆਨ ਦੇ ਇੰਚਾਰਜ਼ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਵੇਰੇ 5.00 ਤੋਂ ਰਾਤ 10.00 ਵਜੇ ਤੱਕ ਲਗਦਾ ਹੈ। ਜਿਸ ਵਿਚ ਵੱਖ ਵੱਖ ਸ਼ੈਸ਼ਨ ਲਗਾਏ ਜਾਂਦੇ ਹਨ। ਸਮਾਗਮ ਵਿਚ ਦਇਆ ਕ੍ਰਿਸ਼ਨ ਬੱਬਰ, ਅਸ਼ੋਕ ਗਗਨੇਜਾ, ਅਸ਼ੋਕ ਮੋਂਗਾ, ਅਭਿਆਨ ਅਧਿਕਾਰੀ ਕੁਲਦੀਪ ਸਿੰਘ, ਨਿਰਮਲ ਰਾਣੀ, ਸੀਤਾ ਰਾਣੀ, ਚੰਦ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply