ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ-ਵਿਨੀਤ ਅਰੋੜਾ) – ਸਥਾਨਕ ਜੰਗਲੀਆਂ ਗਲੀ ਵਿਚ ਸਥਿਤ ਸ਼੍ਰੀ ਪ੍ਰਜਾਪਿਤਾ ਬ੍ਰਹਮਕੁਾਰੀ ਆਸ਼ਰਮ ਵਿਚ ਮਹਾਸ਼ਿਵਰਾਤਰੀ ਦੇ ਤਿਓਹਾਰ ਮੌਕੇ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸੈਨਾ ਦੇ ਬ੍ਰਿਗੇਡੀਅਰ ਗੋਰਵ ਸ਼ਰਮਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਿਤਪਾਲ ਸਿੰਘ, ਫਾਜਿਲਕਾ ਦੇ ਐਸ.ਪੀ. ਅਮਰਜੀਤ ਸਿੰਘ ਮੋਟਵਾਨੀ ਨੇ ਓਮ ਸ਼ਾਂਤੀ ਦਾ ਝੰਡਾ ਲਹਿਰਾਇਆ। ਵਿਸ਼ਵ ਸ਼ਾਂਤੀ ਲਈ ਰੰਗ ਬਿਰੰਗੇ ਗੁਬਾਰੇ ਛੱਡਣ ਤੋਂ ਬਾਅਦ ਦੀਪ ਜਗਾਕੇ ਸਮਾਗਮ ਦੀ ਸ਼ੁਰੂਆਤ ਕੀਤੀ।ਸਾਰਿਆਂ ਨੇ ਮਿਲ ਕੇ ਸ਼ਿਵ ਬਾਬਾ ਜੀ ਦਾ ਕੇਕ ਕੱਟਿਆ।ਸ਼ਰਧਾਲੂਆਂ ਨੂੰ ਸੰਬੋਧਤ ਕਰਦੇ ਹੋਏ ਬ੍ਰਿਗੇਡੀਅਰ ਸ਼ਰਮਾ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਆਤਮਿਕ ਗਿਆਨ ਦੇ ਰਾਹੀਂ ਸ਼ਿਵ ਬਾਬਾ ਨੂੰ ਮਿਲਣ ਦਾ ਰਸਤਾ ਵਿਖਾਇਆ ਜਾਂਦਾ ਹੈ। ਅੱਜ ਦੇ ਇਸ ਯੁੱਗ ਵਿਚ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਜੋ ਉਨ੍ਹਾਂ ਦੇ ਉਜਵਲ ਭਵਿੱਖ ਵਿਚ ਕੰਮ ਆਵੇ। ਸੀ.ਜੇ.ਐਮ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਾਰੇ ਧਰਮ ਸਾਨੂੰ ਸਿਮਰਨ ਅਤੇ ਸ਼ੁਭ ਕੰਮਾਂ ਲਈ ਪ੍ਰੇਰਿਤ ਕਰਦੇ ਹਨ। ਸਾਨੂੰ ਆਪਣੇ ਵਿਸਥ ਜੀਵਨ ਵਿਚੋਂ ਕੁੱਝ ਸਮਾਂ ਅਧਿਆਤਮਕਤਾ ਵੱਲ ਵੀ ਲਗਾਉਣਾ ਚਾਹੀਦਾ ਹੈ।ਜਿਸ ਨਾਲ ਮਨੋਬਲ ਵੱਧਦਾ ੲੈ ਅਤੇ ਮਾਨਸ਼ਿਕ ਸ਼ਾਂਤੀ ਮਿਲਦੀ ਹੈ। ਇਸ ਮੌਕੇ ਆਸ਼ਰਮ ਦੀ ਸੰਚਾਲਕਾ ਭੈਣ ਪ੍ਰਿਆ ਅਤੇ ਸ਼ਾਲਿਨੀ ਦੇ ਨਾਲ ਬ੍ਰਹਮਕੁਮਾਰ ਭਾਈ ਸੁਭਾਸ਼ ਚੰਦਰ, ਰਵੀ ਡੋਡਾ, ਮਹਾਵੀਰ ਪ੍ਰਸਾਦ ਮੋਦੀ ਅਤੇ ਹੈਪੀ ਠਕਰਾਲ ਨੇ ਮਿਲਕੇ ਮਹਿਮਾਨਾਂ ਨੂੰ ਸਿਵ ਬਾਬਾ ਦਾ ਚਿੱਤਰ ਅਤੇ ਪ੍ਰਸਾਦ ਭੇਂਟ ਕੀਤਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media