ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਆਰੀਆ ਸਮਾਜ ਮੰਦਰ ਵਿਚ ਅੱਜ ਸਵਾਮੀ ਦਇਆਨੰਦ ਦਾ ਰਿਸ਼ੀ ਬੋਧੋਉਤਸਵ ਮਨਾਇਆ ਗਿਆ। ਇਸ ਮੌਕੇ ਪੰਚ ਕੁੰਡੀ ਯੱਗ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਆਰੀਆ ਸਮਾਜ ਦੀ ਸਰਪ੍ਰਸਤ ਸ਼੍ਰੀਮਤੀ ਸੁਦੇਸ਼ ਨਾਗਪਾਲ, ਪ੍ਰਿੰਸੀਪਲ ਡਾ. ਅਨੀਤਾ ਅਰੋੜਾ, ਪ੍ਰਿੰਸੀਪਲ ਡਾ. ਸਰੀਤਾ ਗਿਜਵਾਨੀ, ਪ੍ਰਿੰਸੀਪਲ ਮਧੂ ਸ਼ਰਮਾ ਦੀ ਨੁਮਾਇੰਦਗੀ ਦੇ ਰੂਪ ਵਿਚ ਸੁਨੀਤਾ ਮਨਚੰਦਾ, ਪ੍ਰਿੰਸੀਪਲ ਕਵੀਤਾ ਸਪੜਾ ਅਤੇ ਸ਼ਸ਼ੀ ਸਚਦੇਵਾ ਇੰਚਾਰਜ਼ ਚੰਦਰਾਵਤੀ ਕੰਨਿਆ ਵਿਦਿਆਲਿਆ ਯਜਮਾਨ ਸਨ। ਅੱਜ ਦੇ ਸਮੂਹਿਕ ਯੱਗ ਵਿਚ ਸਾਰੀਆਂ ਔਰਤਾਂ ਨੂੰ ਸਨਮਾਨ ਦੇਣ ਲਈ ਯੱਜਮਾਨ ਬਣਾਇਆ ਗਿਆ ਸੀ, ਕਿਉਂਕਿ ਆਰੀਆ ਸਮਾਜ ਦੇ ਪਰਵਰਤਕ ਸਵਾਮੀ ਦਇਆਨੰਦ ਨੇ ਨਾਰੀ ਉਤਥਾਨ ਅਤੇ ਮਹਿਲ ਸਸ਼ਕਤੀਕਰਨ ਦੇ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਯੱਗ ਦੇ ਬ੍ਰਹਮਾ ਅਤੇ ਆਰੀਆ ਸਮਾਜ ਦੇ ਪੁਰੋਹਿਤ ਪ੍ਰੇਮ ਨਰਾਇਣ ਵਿਦਿਆਰਥੀ ਦੇ ਵੈਦਿਕ ਮੰਤਰਾਂ ਦੇ ਨਾਲ ਹਾਜ਼ਰੀਨ ਨੇ ਯੱਗ ਵਿਚ ਆਹੁਤੀਆਂ ਪਾਈਆਂ।ਸ਼੍ਰੀਮਤੀ ਸੁਦੇਸ਼ ਨਾਗਪਾਲ ਨੇ ਸਵਾਮੀ ਦਇਆਨੰਦ ਦੀਆਂ ਸਿੱਖਿਆਵਾਂ ਅਤੇ ਕੰਮਾਂ ਨੂੰ ਸਮਰਪਤ ਵੈਦਿਕ ਭਜਨ ਗਾਇਆ।
ਪ੍ਰੋਗਰਾਮ ਦੇ ਮੁੱਖ ਬੁਲਾਰੇ ਵੈਦਿਕ ਬੁਲਾਰੇ ਡਾ. ਮਨੁਦੇਵ ਬੰਧੂ ਪ੍ਰਧਾਨ ਵੇਦ ਵਿਭਾਗ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰੀਦੁਆਰ ਸਨ, ਜਿਨ੍ਹਾਂ ਨੇ ਸਵਾਮੀ ਦਇਆ ਨੰਦ ਵੱਲੋਂ ਦੇਸ਼ ਦੀ ਆਜ਼ਾਦੀ, ਮਹਿਲਾ ਅਤੇ ਦਲਿਤਾਂ ਨੂੰ ਉੱਚਾ ਚੁੱਕਣ ਅਤੇ ਯੋਗ ਦੇ ਲਈ ਪਾਏ ਯੋਗਦਾਨ ਸਬੰਧੀ ਹਾਜ਼ਰੀਨ ਨੂੰ ਦੱਸਿਆ। ਉਨ੍ਹਾਂ ਨੇ ਸਵਾਮੀ ਜੀ ਵੱਲੋਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕ੍ਰਾਂਤੀਕਾਰੀ ਕੰਮਾਂ ਅਤੇ ਵੇਦਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਲਈ ਜੀਵਨ ਸਮਰਪਤ ਕਰਨ ਸਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿਚ ਡਾ. ਬੰਧੂ ਨੇ ਆਰੀਆ ਸਮਾਜ ਦੇ ਸਰਪ੍ਰਸਤ ਸੁਸ਼ੀਲ ਵਰਮਾ ਵੱਲੋਂ ਲਿਖੀ ਕਿਤਾਬ ਮਹਾਰਿਸ਼ੀ ਦਇਆਲੰਦ ਦੇ ਪੰਜ ਮਹਾਯੱਗਾਂ ਦੀ ਘੁੰਡਚੁੱਕਾਈ ਕੀਤੀ। ਇਸ ਮੌਕੇ ਆਰੀਆ ਸਮਾਜ ਦੇ ਪ੍ਰਧਾਨ ਡਾ. ਨਵਦੀਪ ਜਸੂਜਾ ਨੇ ਕਿਹਾ ਕਿ ਸਵਾਮੀ ਦਇਆਨੰਦ ਜੀ ਦੀਆਂ ਸਿੱਖਿਆਵਾਂ ਤੇ ਚਲਦੇ ਹੌਏ ਸਾਨੂੰ ਅੱਜ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਔਰਤਾਂ ਦਾ ਸਨਮਾਨ ਕਰਾਂਗੇ, ਔਰਤਾਂ ਦੀ ਰੱਖਿਆ ਕਰਾਂਗੇ ਅਤੇ ਭਰੂਣ ਹੱਤਿਆ ਨਹੀਂ ਕਰਾਂਗੇ।ਪ੍ਰੋਗਰਾਮ ਵਿਚ ਆਰੀਆ ਸਮਾਜ ਦੇ ਅਹੁੱਦੇਦਾਰ ਕੇ.ਸੀ ਪੁੰਛੀ, ਸਤੀਸ਼ ਆਰੀਆ, ਸ਼ਾਮ ਲਾਲ ਆਰੀਆ, ਸਤਸਵਰੂਪ ਪੁੰਛੀ, ਮਹਿਲਾ ਆਰੀਆ ਸਮਾਜ ਦੀ ਸੁਨੀਤਾ ਮਿੱਢਾ, ਗੀਤਾ ਪੁੰਛੀ, ਨੀਲਮ ਪੁਜਾਰਾ, ਕ੍ਰਿਸ਼ਨਾ ਕੁੱਕੜ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media