ਬਾਬਾ ਬਕਾਲਾ, 24 ਫਰਵਰੀ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ)- ਬਾਬਾ ਬਕਾਲਾ ਵਿਖੇ 6 ਏਕੜ ’ਚ ਨਵੇਂ ਬਣਨ ਵਾਲੇ ਜੁਡੀਸ਼ੀਅਲ ਕੰਪਲੈਕਸ ਦਾ ਨੀਂਹ ਪੱਥਰ ਜਸਟਿਸ ਟੀ.ਪੀ.ਐਸ ਮਾਨ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਖਿਆ।
ਇਸ ਮੌਕੇ ਸੰਬੋਧਨ ਕਰਦੇ ਸਮੇਂ ਮਾਨ ਨੇ ਦੱਸਿਆ ਕਿ ਇਹ ਕੰਪਲੈਕਸ ਜੋ ਕਿ 10 ਕਰੋੜ ਰੋਪਏ ਦੀ ਲਾਗਤ ਨਾਲ ਤਿਆਰ ਹੋਣਾ ਹੈ, ਲੋਕਾਂ ਨੂੰ ਨਿਆਂ ਛੇਤੀ ਲੈਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦਾ ਇੱਕ ਹਿੱਸਾ ਹੈ। ਉਨਾਂ ਕਿਹਾ ਕਿ ਕਚਿਹਰੀਆਂ ਵਿੱਚ ਲੰਬਿਤ ਪਏ ਕੇਸਾਂ ਨੂੰ ਹੱਲ ਕਰਨ ਲਈ ਪੁਰਾਣੇ ਕੇਸਾਂ ਨੂੰ ਪਹਿਲਾ ਨਿਪਟਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਤਾਂ ਕਿ ਪੁਰਾਣੇ ਕੇਸ ਹੱਲ ਕਰਕੇ ਲੋਕਾ ਨੂੰ ਨਿਆਂ ਦਿੱਤਾ ਜਾ ਕੇ। ਉਨਾਂ ਦੱਸਿਆ ਕਿ ਲੋਕਾਂ ਦਾ ਭਾਰਤੀ ਨਿਆਂ ਪ੍ਰਣਾਲੀ ’ਤੇ ਪੂਰਨ ਭਰੋਸਾ ਹੈ ਅਤੇ ਇਸ ਕਰਾਨ ਹੀ ਕਚਿਹਰੀਆਂ ਵਿੱਚ ਕੇਸ ਲਗਾਤਾਰ ਆ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਿਆਂਪ੍ਰਣਾਲੀ ਤੁਹਾਨੂੰ ਨਿਆਂ ਛੇਤੀ ਦਿਵਾਉਣ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ ਅਤੇ ਛੇਤੀ ਹੀ ਇੰਨਾਂ ਕੋਸ਼ਿਸਾਂ ਨੂੰ ਬੂਰ ਜਰੂਰ ਪਵੇਗਾ।
ਇਸ ਮੌਕੇ ਜ਼ਿਲ੍ਹਾ ਸ਼ੈਸਨ ਜੱਜ ਗੁਰਬੀਰ ਸਿੰਘ, ਸ੍ਰੀਮਤੀ ਨਵਦੀਪ ਕੌਰ, ਮੈਡਮ ਗਿਰੀਸ ਬਾਸਲ ਸੀ.ਜੇ.ਐਮ , ਅਮਰਜੀਤ ਸਿੰਘ ਵਧੀਕ ਸ਼ੈਸਨ ਜੱਜ, ਜੀ ਐਸ ਭਿੰਡਰ, ਸੋਮੀਨਾ ਗੋਇਲ, ਪ੍ਰੀਤੀ ਸਾਹਣੀ, ਸ੍ਰ. ਸਲਵਿੰਦਰ ਸਿੰਘ ਸੱਗੂ , ਨਵਨੀਤ ਗੁਪਤਾ, ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਡੀ) ਰਵਿੰਦਰ ਸਿੰਘ , ਐਸ.ਐਸ.ਪੀ. ਅੰਮ੍ਰਿਤਸਰ ਜੇ. ਏਲਨਚੇਲੀਅਨ, ਐਕਸੀਅਨ ਇੰਦਰਜੀਤ ਸਿੰਘ, ਬਿਕਰਮਜੀਤ ਸਿੰਘ ਬਾਠ ਅਤੇ ਹੋਰ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media