ਪੱਟੀ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਪੱਟੀ ਵਿਖੇ ਸ਼ਿਵਰਾਤਾਰੀ ਮੌਕੇ 5 ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਕਿਹਾ ਕਿ ਹਰ ਸਾਲ ਸ਼ਿਵਰਾਤਰੀ ਮੌਕੇ 5 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ।ਉਨਾਂ ਨੇ ਨਵ ਵਿਆਹੇ ਜੋੜਿਆਂ ਨੂੰ ਆਸ਼ਰੀਵਾਦ ਦਿੱਤਾ ਤੇ ਉਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਬਾਬਾ ਜੀ ਨੇ ਦੱਸਿਆ ਕਿ ਨਵਵਿਆਹੇ ਜੋੜੇ ਨੂੰ ਘਰੇਲੂ ਸਮਾਨ ਵੀ ਦਿੱਤਾ ਗਿਆ ਹੈ।ਇਸ ਮੌਕੇ ਮੰਦਿਰ ਵਿਖੇ ਵਿਆਹ ਵਿਚ ਆਏ ਬਰਾਤੀਆਂ ਨੂੰ ਚਾਹ ਤੇ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਨਵ ਵਿਆਹੇ ਜੋੜਿਆਂ ਨੂੰ ਸ਼ੁਗਨ ਵੀ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਦਿੱਤਾ। 
ਇਸ ਮੌਕੇ ਮੌਕੇ ਮਹੰਤ ਗੋਪਾਲ ਗਿਰੀ ਜੰਡਿਆਲਾ, ਮਹੰਤ ਗਿਆਨ ਗਿਰੀ ਜੀ ਠਾਠਰੀ (ਜੰਮੂ ਤੇ ਕਸ਼ਮੀਰ), ਮਹੰਤ ਨਰਵਦਾ ਗਿਰੀ ਜੀ ਪਟੌਦ (ਜੰਮੂ ਤੇ ਕਸ਼ਮੀਰ), ਮਹੰਤ ਅਨਿਲ ਗਿਰੀ ਜੀ ਹਰਿਦੁਆਰ, ਰਾਜੇਸ਼ ਭਾਰਦਵਾਜ਼ ਐਮ ਡੀ, ਭੁਪਿੰਦਰ ਸਿੰਘ ਮਿੰਟੂ, ਪ੍ਰਧਾਨ ਵਿਨੋਦ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਮਿੰਟੂ, ਮਨੀਸ਼ ਕੁਮਾਰ ਸਾਹਨੀ, ਰਾਜੀਵ ਗੱਬਰ, ਪਵਨ ਕੁਮਾਰ ਟਾਹ, ਦੇਸ਼ ਰਾਜ ਅਗਨੀਹੋਤਰੀ, ਮੋਨੂੰ ਪੰਡਤ, ਜਗਦੀਪ ਪੇਂਟਰ, ਸੁਮਨ ਭੱਲਾ, ਰਾਜੂ ਭੱਲਾ, ਬਿੱਲਾ ਸ਼ੇਰ, ਰਾਕੇਸ਼ ਪੰਡਤ, ਲਵ ਸ਼ਰਮਾ, ਰਾਜੂ ਭੱਲਾ , ਵਿਨੋਦ ਕੁਮਾਰ ਗੱਪਾ, ਪੂਨਮ ਰਾਣੀ, ਸੁਨੀਲ ਕੁਮਾਰ, ਰਛਪਾਲ ਬੇਦੀ ਆਦਿ ਹੋਰ ਸ਼ਹਿਰ ਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media