Saturday, September 26, 2026

ਸ਼ਿਵਰਾਤਾਰੀ ਮੌਕੇ ਹਰੀ ਹਰ ਰੋਹੀ ਮੰਦਿਰ ਵਿਖੇ 5 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ

ਪੱਟੀ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਪੱਟੀ ਵਿਖੇ ਸ਼ਿਵਰਾਤਾਰੀ ਮੌਕੇ 5 ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਕਿਹਾ ਕਿ ਹਰ ਸਾਲ ਸ਼ਿਵਰਾਤਰੀ ਮੌਕੇ 5 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ।ਉਨਾਂ ਨੇ ਨਵ ਵਿਆਹੇ ਜੋੜਿਆਂ ਨੂੰ ਆਸ਼ਰੀਵਾਦ ਦਿੱਤਾ ਤੇ ਉਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਬਾਬਾ ਜੀ ਨੇ ਦੱਸਿਆ ਕਿ ਨਵਵਿਆਹੇ ਜੋੜੇ ਨੂੰ ਘਰੇਲੂ ਸਮਾਨ ਵੀ ਦਿੱਤਾ ਗਿਆ ਹੈ।ਇਸ ਮੌਕੇ ਮੰਦਿਰ ਵਿਖੇ ਵਿਆਹ ਵਿਚ ਆਏ ਬਰਾਤੀਆਂ ਨੂੰ ਚਾਹ ਤੇ ਲੰਗਰ ਵੀ ਛਕਾਇਆ ਗਿਆ। ਇਸ ਮੌਕੇ ਨਵ ਵਿਆਹੇ ਜੋੜਿਆਂ ਨੂੰ ਸ਼ੁਗਨ ਵੀ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਦਿੱਤਾ। PPN2502201719
ਇਸ ਮੌਕੇ ਮੌਕੇ ਮਹੰਤ ਗੋਪਾਲ ਗਿਰੀ ਜੰਡਿਆਲਾ, ਮਹੰਤ ਗਿਆਨ ਗਿਰੀ ਜੀ ਠਾਠਰੀ (ਜੰਮੂ ਤੇ ਕਸ਼ਮੀਰ), ਮਹੰਤ ਨਰਵਦਾ ਗਿਰੀ ਜੀ ਪਟੌਦ (ਜੰਮੂ ਤੇ ਕਸ਼ਮੀਰ), ਮਹੰਤ ਅਨਿਲ ਗਿਰੀ ਜੀ ਹਰਿਦੁਆਰ, ਰਾਜੇਸ਼ ਭਾਰਦਵਾਜ਼ ਐਮ ਡੀ, ਭੁਪਿੰਦਰ ਸਿੰਘ ਮਿੰਟੂ, ਪ੍ਰਧਾਨ ਵਿਨੋਦ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਮਿੰਟੂ, ਮਨੀਸ਼ ਕੁਮਾਰ ਸਾਹਨੀ, ਰਾਜੀਵ ਗੱਬਰ,  ਪਵਨ ਕੁਮਾਰ ਟਾਹ, ਦੇਸ਼ ਰਾਜ ਅਗਨੀਹੋਤਰੀ, ਮੋਨੂੰ ਪੰਡਤ, ਜਗਦੀਪ ਪੇਂਟਰ, ਸੁਮਨ ਭੱਲਾ, ਰਾਜੂ ਭੱਲਾ, ਬਿੱਲਾ ਸ਼ੇਰ, ਰਾਕੇਸ਼ ਪੰਡਤ, ਲਵ ਸ਼ਰਮਾ, ਰਾਜੂ ਭੱਲਾ , ਵਿਨੋਦ ਕੁਮਾਰ ਗੱਪਾ, ਪੂਨਮ ਰਾਣੀ, ਸੁਨੀਲ ਕੁਮਾਰ, ਰਛਪਾਲ ਬੇਦੀ ਆਦਿ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply